ਲੁਧਿਆਣਾ, 24 ਦਸੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਇੱਕ ਕਾਲਜ ਵਿੱਚ ਕਰਾਟੇ ਕੋਚ ਨੇ ਬੀਏ ਦੀ ਵਿਦਿਆਰਥਣ ਨੂੰ ਸਿਲੈਕਸ਼ਨ ਕਰਾਉਣ ਦਾ ਲਾਲਚ ਦੇ ਕੇ ਪਹਿਲਾਂ ਉਸ ਨੂੰ ਕਾਲਜ ਬੁਲਾਇਆ ਅਤੇ ਫਿਰ ਇੱਕ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥਣ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਪੁਲੀਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲੀਸ ਨੇ ਕਰਾਟੇ ਕੋਚ ਚਰਨਜੀਤ ਕਸ਼ਯਪ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਦਿਆਰਥਣ ਨੇ ਦੱਸਿਆ ਕਿ ਉਹ ਬੀਏ ਦੂਜੇ ਸਾਲ ਦੀ ਵਿਦਿਆਰਥਣ ਹੈ ਅਤੇ ਇੱਕ ਸਰਕਾਰੀ ਕਾਲਜ ਵਿੱਚ ਪੜ੍ਹਦੀ ਹੈ। ਉਸਨੇ ਹਾਲ ਹੀ ਵਿੱਚ ਆਪਣੇ ਸਮੈਸਟਰ-3 ਵਿੱਚ ਕਰਾਟੇ ਸਿੱਖਣ ਲਈ ਕਲਾਸ ਸ਼ੁਰੂ ਕੀਤੀ ਸੀ। ਵਿਦਿਆਰਥਣ ਨੇ ਦੱਸਿਆ ਕਿ ਉਸ ਦਾ ਕੋਚ ਚਰਨਜੀਤ ਕਸ਼ਯਪ ਅਕਸਰ ਉਸ ‘ਤੇ ਬੁਰੀ ਨਜ਼ਰ ਰੱਖਦਾ ਸੀ। ਕਈ ਵਾਰ ਉਹ ਉਸ ਨਾਲ ਗਲਤ ਹਰਕਤਾਂ ਕਰਦਾ ਸੀ ਅਤੇ ਉਹ ਉਸ ਦਾ ਵਿਰੋਧ ਕਰਦੀ ਸੀ।
Published on: ਦਸੰਬਰ 24, 2024 1:58 ਬਾਃ ਦੁਃ