ਚੰਡੀਗੜ੍ਹ, 24 ਦਸੰਬਰ, ਦੇਸ਼ ਕਲਿੱਕ ਬਿਓਰੋ :
ਅਬੋਹਰ ਦੇ ਰਹਿਣ ਵਾਲੇ ਸੁਨੀਲ ਯਾਦਵ ਦਾ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਹੈ। ਭਾਰਤ ਤੋਂ ਜ਼ਾਅਲੀ ਪਾਰਸਪੋਰਟ ਦੇ ਸਹਾਰੇ ਫਰਾਰ ਹੋਏ ਡਰੱਗ ਮਾਫੀਆ ਦਾ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ। ਕੈਲੀਫੋਰਨੀਆਂ ਦੇ ਸਟਾਕਟਾਂਨ ਸ਼ਹਿਰ ਵਿੱਚ ਸੁਨੀਲ ਯਾਦਵ ਦਾ ਕਤਲ ਕੀਤਾ ਗਿਆ। ਵਾਇਰਲ ਇਕ ਪੋਸਟ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਦੀ ਗੱਲ ਕਹੀ ਜਾ ਰਹੀ ਹੈ।
ਵਾਇਰਲ ਪੋਸਟ ਵਿੱਚ ਕਿਹਾ ਗਿਆ ਹੈ ਕਿ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਜੋ ਅੱਜ ਕੈਲੀਫੋਰਨੀਆਂ ਸਟਾਕਟਨ ਵਿੱਚ ਮਾਊਂਟ ਐਲਬਰਸ ਵਹਾਈ ਵਿੱਚ ਸੁਨੀਲ ਯਾਦਵ ਵੁਪਰ ਵਿਰਾਮ ਖੇੜਾ ਅੰਬੋਹਰ ਦਾ ਕਤਲ ਹੋਇਆ ਹੈ, ਉਸਦੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ। ਇਸ ਨੇ ਪੰਜਾਬ ਪੁਲਿਸ ਨਾਲ ਮਿਲਕੇ ਸਾਡੇ ਸਭ ਤੋਂ ਪਿਆਰੇ ਭਰਾ ਅੰਕਿਤ ਭਾਦੂ ਦਾ ਮੁਕਾਬਲਾ ਕਰਵਾਇਆ ਸੀ। ਇਸ ਦਾ ਬਦਲਾ ਲਿਆ ਅਸੀਂ। ਇਹ ਵੀ ਕਿਹਾ ਗਿਆ ਹੈ ਕਿ ਇਸਨੇ ਪੂਰਾ ਪੰਜਾਬ, ਹਰਿਆਣਾ, ਰਾਜਸਥਾਨ ਦੇ ਨੌਜਵਾਨਾਂ ਨੂੰ ਨਸ਼ੇ ਦਾ ਆਦੀ ਬਣਾਇਆ ਹੈ। ਇਹ ਪੁਲਿਸ ਨਾਲ ਮਿਲਕੇ ਡਰੱਗ ਵੇਚਦਾ ਹੈ। ਪਾਕਿਸਤਾਨ ਤੋਂ ਭਾਰਤ ਆਉਣ ਵਾਲੀ ਡਰੱਗ ਵਿੱਚ ਸੁਨੀਲ ਯਾਦਵ ਦਾ ਵੱਡਾ ਨਾਮ ਸੀ।
Published on: ਦਸੰਬਰ 24, 2024 9:36 ਪੂਃ ਦੁਃ