ਹੁਸ਼ਿਆਰਪੁਰ, 24 ਦਸੰਬਰ, ਦੇਸ਼ ਕਲਿਕ ਬਿਊਰੋ :
ਹੁਸ਼ਿਆਰਪੁਰ ‘ਚ 5 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਜਦਕਿ ਦੂਜਾ ਗੰਭੀਰ ਜ਼ਖਮੀ ਹੈ। ਭੱਜਦੇ ਸਮੇਂ ਹਮਲਾਵਰਾਂ ਦੀ ਕਾਰ ਟਰੈਕਟਰ ਟਰਾਲੀ ਨਾਲ ਟਕਰਾ ਗਈ। ਜਿਸ ਕਾਰਨ ਇੱਕ ਹਮਲਾਵਰ ਦੀ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ।
ਇਹ ਘਟਨਾ ਦੇਰ ਰਾਤ ਗੜ੍ਹਦੀਵਾਲਾ ਬੱਸ ਸਟੈਂਡ ਵਿਖੇ ਵਾਪਰੀ। ਮ੍ਰਿਤਕ ਦੀ ਪਛਾਣ ਅਵਿਨਾਸ਼ ਵਾਸੀ ਮਿਰਜ਼ਾਪੁਰ ਵਜੋਂ ਹੋਈ ਹੈ। ਉਸ ਦੇ ਸਾਥੀ ਗਗਨਦੀਪ ਸਿੰਘ ਨੂੰ ਦਸੂਹਾ ਸਿਵਲ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਤੋਂ ਬਾਅਦ ਜਲੰਧਰ ਰੈਫਰ ਕਰ ਦਿੱਤਾ ਗਿਆ।
ਹਮਲਾਵਰਾਂ ਦੀ ਪਛਾਣ ਰਿਸ਼ੀ ਨਵਜੋਤ, ਗੌਰਵ, ਰਵੀ, ਰਵਜੋਤ ਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਰਿਸ਼ੀ ਨਵਜੋਤ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿੱਥੇ ਰਿਸ਼ੀ ਦੀ ਅੱਧ ਵਿਚਕਾਰ ਹੀ ਮੌਤ ਹੋ ਗਈ। ਬਾਕੀਆਂ ਦਾ ਦਸੂਹਾ ਵਿਖੇ ਇਲਾਜ ਚੱਲ ਰਿਹਾ ਹੈ।
Published on: ਦਸੰਬਰ 24, 2024 10:28 ਪੂਃ ਦੁਃ