ICC Champions Trophy 2025 ਲਈ ਸ਼ਡਿਊਲ ਜਾਰੀ

ਖੇਡਾਂ

ਨਵੀਂ ਦਿੱਲੀ: 24 ਦਸੰਬਰ, ਦੇਸ਼ ਕਲਿੱਕ ਬਿਓਰੋ
ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਡੈੱਡਲਾਕ ਨੂੰ ਤੋੜਨ ਤੋਂ ਬਾਅਦ, ICC ਨੇ ਮੰਗਲਵਾਰ ਨੂੰ ਅਗਲੇ ਸਾਲ ਫਰਵਰੀ-ਮਾਰਚ ‘ਚ ਪਾਕਿਸਤਾਨ ‘ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ (Champions Trophy 2025 ਸ਼ਡਿਊਲ) ਦਾ ਐਲਾਨ ਕੀਤਾ ਹੈ। ਮੈਗਾ ਟੂਰਨਾਮੈਂਟ ਦੋ ਦੇਸ਼ਾਂ ਵਿੱਚ 19 ਫਰਵਰੀ ਤੋਂ 5 ਮਾਰਚ ਤੱਕ ਖੇਡਿਆ ਜਾਵੇਗਾ।ਭਾਰਤ ਆਪਣਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ ਖੇਡੇਗਾ। ਭਾਰਤੀ ਟੀਮ ਦਾ ਐਲਾਨ ਵੀ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਫਿਲਹਾਲ ਵਿਜੇ ਹਜ਼ਾਰੇ ਟੂਰਨਾਮੈਂਟ ‘ਚ ਸਾਰੇ ਖਿਡਾਰੀ ਆਪਣੀ ਤਾਕਤ ਦਿਖਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਬੀਸੀਸੀਆਈ ਵੱਲੋਂ ਮੈਗਾ ਟੂਰਨਾਮੈਂਟ ਲਈ ਟੀਮ ਦਾ ਐਲਾਨ ਕਰ ਦਿੱਤਾ ਜਾਵੇਗਾ।।

ਗਰੁੱਪ ਏ ਟੀਮ ਵਿੱਚ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਸ਼ਾਮਿਲ ਹਨ ਜਦੋਂ ਕਿ ਗਰੁੱਪ ਬੀ ਟੀਮ ਵਿੱਚ ਆਸਟ੍ਰੇਲੀਆ, ਇੰਗਲੈਂਡ, ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਹਨ।

ਪੜ੍ਹੋ ਚੈਂਪੀਅਨਜ਼ ਟਰਾਫੀ ਦਾ ਸ਼ਡਿਊਲ :

19 ਫਰਵਰੀ, ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਕਰਾਚੀ, ਪਾਕਿਸਤਾਨ

20 ਫਰਵਰੀ, ਬੰਗਲਾਦੇਸ਼ ਬਨਾਮ ਭਾਰਤ, ਦੁਬਈ

21 ਫਰਵਰੀ, ਅਫਗਾਨਿਸਤਾਨ ਬਨਾਮ ਦੱਖਣੀ ਅਫਰੀਕਾ, ਕਰਾਚੀ, ਪਾਕਿਸਤਾਨ

22 ਫਰਵਰੀ, ਆਸਟ੍ਰੇਲੀਆ ਬਨਾਮ ਇੰਗਲੈਂਡ, ਲਾਹੌਰ, ਪਾਕਿਸਤਾਨ

23 ਫਰਵਰੀ, ਪਾਕਿਸਤਾਨ ਬਨਾਮ ਭਾਰਤ, ਦੁਬਈ

24 ਫਰਵਰੀ, ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ, ਰਾਵਲਪਿੰਡੀ, ਪਾਕਿਸਤਾਨ

25 ਫਰਵਰੀ, ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ, ਰਾਵਲਪਿੰਡੀ, ਪਾਕਿਸਤਾਨ

26 ਫਰਵਰੀ, ਅਫਗਾਨਿਸਤਾਨ ਬਨਾਮ ਇੰਗਲੈਂਡ, ਲਾਹੌਰ, ਪਾਕਿਸਤਾਨ

27 ਫਰਵਰੀ, ਪਾਕਿਸਤਾਨ ਬਨਾਮ ਬੰਗਲਾਦੇਸ਼, ਰਾਵਲਪਿੰਡੀ, ਪਾਕਿਸਤਾਨ

28 ਫਰਵਰੀ, ਅਫਗਾਨਿਸਤਾਨ ਬਨਾਮ ਆਸਟ੍ਰੇਲੀਆ, ਲਾਹੌਰ, ਪਾਕਿਸਤਾਨ

1 ਮਾਰਚ, ਦੱਖਣੀ ਅਫਰੀਕਾ ਬਨਾਮ ਇੰਗਲੈਂਡ, ਕਰਾਚੀ, ਪਾਕਿਸਤਾਨ

2 ਮਾਰਚ, ਨਿਊਜ਼ੀਲੈਂਡ ਬਨਾਮ ਭਾਰਤ, ਦੁਬਈ

4 ਮਾਰਚ, ਸੈਮੀਫਾਈਨਲ 1, ਦੁਬਈ

5 ਮਾਰਚ, ਸੈਮੀਫਾਈਨਲ 2, ਲਾਹੌਰ, ਪਾਕਿਸਤਾਨ

9 ਮਾਰਚ, ਫਾਈਨਲ, ਲਾਹੌਰ/ਦੁਬਈ
ਜੇ ਟੀਮ ਇੰਡੀਆ ਸੈਮੀਫਾਈਨਲ ਵਿੱਚ ਪਹੁੰਚੀ ਤਾਂ ਦੁਬਈ ਵਿਖੇ 4 ਮਾਰਚ ਨੂੰ ਮੁਕਾਬਲਾ ਹੋਵੇਗਾ ਅਤੇ ਜੇਕਰ ਟੀਮ ਇੰਡੀਆ ਫਾਈਨਲ ਵਿੱਚ ਪਹੁੰਚਦੀ ਹੈ ਤਾਂ 9 ਮਾਰਚ ਨੂੰ ਮੁਕਾਬਲਾ ਲਾਹੌਰ ਦੀ ਬਜਾਏ ਦੁਬਈ ਵਿਖੇ ਹੋਵੇਗਾ।

Published on: ਦਸੰਬਰ 24, 2024 8:06 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।