ਚੰਡੀਗੜ੍ਹ, 25 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 25 ਦਸੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 25 ਦਸੰਬਰ ਦੇ ਇਤਿਹਾਸ ਉੱਤੇ :-
* ਅੱਜ ਦੇ ਦਿਨ 2008 ‘ਚ ਭਾਰਤ ਦੁਆਰਾ ਪੁਲਾੜ ਵਿੱਚ ਭੇਜੇ ਗਏ ਚੰਦਰਯਾਨ-1 ਦੇ 11 ਪੇਲੋਡਰਾਂ ਵਿੱਚੋਂ ਇੱਕ ਨੇ ਚੰਦਰਮਾ ਦੀ ਇੱਕ ਨਵੀਂ ਤਸਵੀਰ ਭੇਜੀ ਸੀ।
* 2005 ‘ਚ 25 ਦਸੰਬਰ ਨੂੰ 400 ਸਾਲ ਪਹਿਲਾਂ ਅਲੋਪ ਹੋ ਚੁੱਕੇ ‘ਡੋਡੋ’ ਪੰਛੀ ਦੇ ਦੋ ਹਜ਼ਾਰ ਸਾਲ ਪੁਰਾਣੇ ਪਥਰਾਟ ਮਾਰੀਸ਼ਸ ‘ਚ ਮਿਲੇ ਸਨ।
* ਅੱਜ ਦੇ ਦਿਨ 2002 ਵਿੱਚ ਚੀਨ ਅਤੇ ਬੰਗਲਾਦੇਸ਼ ਵਿਚਾਲੇ ਰੱਖਿਆ ਸਮਝੌਤਾ ਹੋਇਆ ਸੀ।
* 1998 ਵਿੱਚ, 25 ਦਸੰਬਰ ਨੂੰ ਰੂਸ ਅਤੇ ਬੇਲਾਰੂਸ ਵਿਚਕਾਰ ਸਾਂਝਾ ਯੂਨੀਅਨ ਬਣਾਉਣ ਲਈ ਇੱਕ ਸਮਝੌਤਾ ਹੋਇਆ ਸੀ।
* 25 ਦਸੰਬਰ 1974 ਨੂੰ ਰੋਮ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਬੋਇੰਗ 747 ਨੂੰ ਹਾਈਜੈਕ ਕਰ ਲਿਆ ਗਿਆ ਸੀ।
* 1962 ਵਿਚ 25 ਦਸੰਬਰ ਨੂੰ ਸੋਵੀਅਤ ਸੰਘ ਨੇ ਨੋਵਾਯਾ ਜ਼ੇਮਲੀਆ ਇਲਾਕੇ ਵਿਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
* ਅੱਜ ਦੇ ਹੀ ਦਿਨ 1947 ਵਿਚ ਪਾਕਿਸਤਾਨੀ ਫੌਜ ਨੇ ਝੰਗੜ ‘ਤੇ ਕਬਜ਼ਾ ਕਰ ਲਿਆ ਸੀ।
* ਤਾਇਵਾਨ ਦਾ ਸੰਵਿਧਾਨ 25 ਦਸੰਬਰ 1946 ਨੂੰ ਅਪਣਾਇਆ ਗਿਆ ਸੀ।
* ਅੱਜ ਦੇ ਦਿਨ 1924 ਵਿੱਚ ਕਾਨਪੁਰ ਵਿੱਚ ਪਹਿਲੀ ਆਲ ਇੰਡੀਆ ਕਮਿਊਨਿਸਟ ਕਾਨਫਰੰਸ ਹੋਈ ਸੀ।
* 1892 ਵਿਚ 25 ਦਸੰਬਰ ਨੂੰ ਸਵਾਮੀ ਵਿਵੇਕਾਨੰਦ ਨੇ ਕੰਨਿਆਕੁਮਾਰੀ ਵਿਚ ਸਮੁੰਦਰ ਦੇ ਵਿਚਕਾਰ ਸਥਿਤ ਇਕ ਚੱਟਾਨ ‘ਤੇ ਤਿੰਨ ਦਿਨ ਤਕ ਸਿਮਰਨ ਕੀਤਾ ਸੀ।
* ਅੱਜ ਦੇ ਦਿਨ 1944 ਵਿੱਚ ਫਿਲਮ ਨਿਰਦੇਸ਼ਕ ਮਨੀ ਕੌਲ ਦਾ ਜਨਮ ਹੋਇਆ ਸੀ।
* ਹਿੰਦੀ ਸਾਹਿਤਕਾਰ ਧਰਮਵੀਰ ਭਾਰਤੀ ਦਾ ਜਨਮ 25 ਦਸੰਬਰ 1926 ਨੂੰ ਹੋਇਆ ਸੀ।
* ਅੱਜ ਦੇ ਦਿਨ 1925 ਵਿੱਚ ਪ੍ਰਸਿੱਧ ਚਿੱਤਰਕਾਰ ਸਤੀਸ਼ ਗੁਜਰਾਲ ਦਾ ਜਨਮ ਹੋਇਆ ਸੀ।
* ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਹੋਇਆ ਸੀ।
* ਅੱਜ ਦੇ ਦਿਨ 1919 ਵਿੱਚ ਮਸ਼ਹੂਰ ਸੰਗੀਤਕਾਰ ਨੌਸ਼ਾਦ ਦਾ ਜਨਮ ਹੋਇਆ ਸੀ।
* 25 ਦਸੰਬਰ 1872 ਨੂੰ ਸੰਸਕ੍ਰਿਤ ਭਾਸ਼ਾ ਦੇ ਮਹਾਨ ਵਿਦਵਾਨ ਪੰਡਿਤ ਗੰਗਾਨਾਥ ਝਾਅ ਦਾ ਜਨਮ ਹੋਇਆ ਸੀ।
* ਅੱਜ ਦੇ ਦਿਨ 1861 ਵਿੱਚ ਸਿਆਸਤਦਾਨ, ਸਿੱਖਿਆ ਸ਼ਾਸਤਰੀ ਅਤੇ ਮਹਾਨ ਸਮਾਜ ਸੁਧਾਰਕ ਮਦਨ ਮੋਹਨ ਮਾਲਵੀਆ ਦਾ ਜਨਮ ਹੋਇਆ ਸੀ।