ਜੈਪੁਰ, 25 ਦਸੰਬਰ, ਦੇਸ਼ ਕਲਿਕ ਬਿਊਰੋ :
ਕੋਟਪੁਤਲੀ ‘ਚ 700 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ 3 ਸਾਲਾ ਚੇਤਨਾ ਨੂੰ ਤੀਜੇ ਦਿਨ ਵੀ ਕੱਢਿਆ ਨਹੀਂ ਜਾ ਸਕਿਆ। ਪ੍ਰਸ਼ਾਸਨ ਦੀ ਅਸਫਲ ਯੋਜਨਾ ਕਾਰਨ ਮਾਸੂਮ ਬੱਚੀ 42 ਘੰਟਿਆਂ ਤੋਂ ਬੋਰਵੈੱਲ ‘ਚ ਫਸੀ ਹੋਈ ਹੈ।
ਮੰਗਲਵਾਰ ਨੂੰ ਉਸ ਨੂੰ ਹੁੱਕ ਨਾਲ ਉੱਪਰ ਕੱਢਣ ਲਈ ਬਣਾਇਆ ਗਿਆ ਜੁਗਾੜ ਫੇਲ ਹੋਣ ਤੋਂ ਬਾਅਦ ਉਹ 120 ਫੁੱਟ ‘ਤੇ ਫਸ ਗਈ। ਹੁਣ NDRF ਨਵੀਂ ਯੋਜਨਾ ਅਨੁਸਾਰ 150 ਸਮਾਨਾਂਤਰ ਟੋਆ ਪੁੱਟੇਗੀ।
ਮੰਗਲਵਾਰ ਦੇਰ ਰਾਤ ਤੱਕ ਚਾਰ ਦੇਸੀ ਤਕਨੀਕਾਂ ਦੇ ਫੇਲ ਹੋਣ ਤੋਂ ਬਾਅਦ ਪਾਈਲਿੰਗ ਮਸ਼ੀਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ, ਕੀਰਤਪੁਰ ਦੇ ਪਿੰਡ ਬਦਿਆਲੀ ਦੀ ਢਾਣੀ ਦੀ ਚੇਤਨਾ ਚੌਧਰੀ ਸੋਮਵਾਰ ਦੁਪਹਿਰ 2 ਵਜੇ ਖੇਡਦੇ ਹੋਏ ਬੋਰਵੈੱਲ ‘ਚ ਡਿੱਗ ਗਈ ਸੀ।
ਉਹ ਕਰੀਬ 150 ਫੁੱਟ ਦੀ ਡੂੰਘਾਈ ‘ਤੇ ਫਸ ਗਈ ਸੀ। ਦੇਸੀ ਜੁਗਾੜ (ਐਲ ਬੈਂਡ) ਦੀਆਂ ਟੀਮਾਂ ਚੇਤਨਾ ਨੂੰ ਸਿਰਫ਼ 30 ਫੁੱਟ ਤੱਕ ਖਿੱਚਣ ਵਿੱਚ ਕਾਮਯਾਬ ਰਹੀਆਂ। ਮੰਗਲਵਾਰ ਸਵੇਰ ਤੋਂ ਚੇਤਨਾ ਦੀ ਕੋਈ ਹਲਚਲ ਵੀ ਨਜ਼ਰ ਨਹੀਂ ਆ ਰਹੀ ਹੈ।
Published on: ਦਸੰਬਰ 25, 2024 9:29 ਪੂਃ ਦੁਃ