ਕਾਰ ਦਾ ਏਅਰਬੈਗ ਖੁੱਲ੍ਹਣ ਕਾਰਨ ਬੱਚੇ ਦੀ ਮੌਤ

ਰਾਸ਼ਟਰੀ

ਮੁੰਬਈ, 25 ਦਸੰਬਰ, ਦੇਸ਼ ਕਲਿਕ ਬਿਊਰੋ :
ਨਵੀਂ ਮੁੰਬਈ ਦੇ ਵਾਸ਼ੀ ‘ਚ 6 ਸਾਲਾ ਬੱਚੇ ਦੀ ਕਾਰ ਦਾ ਏਅਰਬੈਗ ਖੁੱਲ੍ਹਣ ਕਾਰਨ ਮੌਤ ਹੋ ਗਈ।ਹਾਦਸੇ ਕਾਰਨ ਕਾਰ ਦਾ ਏਅਰਬੈਗ ਅਚਾਨਕ ਖੁੱਲ੍ਹ ਗਿਆ ਅਤੇ ਝਟਕਾ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਦਾ ਨਾਂ ਹਰਸ਼ ਹੈ। ਉਸ ਦੇ ਪਿਤਾ ਮਾਵਜੀ ਅਰੋਥੀਆ ਮੰਗਲਵਾਰ ਰਾਤ ਨੂੰ ਆਪਣੇ ਬੱਚਿਆਂ ਨੂੰ ਗੋਲਗੱਪੇ ਖੁਆਉਣ ਲਈ ਲੈ ਕੇ ਜਾ ਰਹੇ ਸਨ। ਹਰਸ਼ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ‘ਤੇ ਬੈਠਾ ਸੀ।
ਰਾਤ ਕਰੀਬ 11.30 ਵਜੇ ਉਹ ਵਾਸ਼ੀ ਦੇ ਸੈਕਟਰ-28 ਸਥਿਤ ਬਲੂ ਡਾਇਮੰਡ ਹੋਟਲ ਜੰਕਸ਼ਨ ਨੇੜੇ ਸਨ। ਉਨ੍ਹਾਂ ਦੀ ਕਾਰ ਦੇ ਅੱਗੇ ਇੱਕ ਐਸਯੂਵੀ ਗੱਡੀ ਚੱਲ ਰਹੀ ਸੀ। ਤੇਜ਼ ਰਫਤਾਰ ‘ਤੇ ਜਾ ਰਹੀ SUV ਅਚਾਨਕ ਡਿਵਾਈਡਰ ਨਾਲ ਟਕਰਾ ਗਈ।
ਪਿੱਛੇ ਆ ਰਹੀ ਵੈਗਨਆਰ ਕਾਰ (ਜਿਸ ਵਿੱਚ ਹਰਸ਼ ਬੈਠਾ ਸੀ) ਦਾ ਬੋਨਟ SUV ਨਾਲ ਟਕਰਾ ਗਿਆ। ਟੱਕਰ ਕਾਰਨ ਏਅਰਬੈਗ ਅਚਾਨਕ ਖੁੱਲ੍ਹ ਗਿਆ ਅਤੇ ਹਰਸ਼ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।