ਨਵੀਂ ਦਿੱਲੀ, 25 ਦਸੰਬਰ, ਦੇਸ਼ ਕਲਿਕ ਬਿਊਰੋ :
ਕ੍ਰਿਸਮਸ ਤੋਂ ਪਹਿਲਾਂ ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਹੋਈ। ਲਾਹੌਲ ਅਤੇ ਸਪਿਤੀ ਦਾ ਕੁਕੁਮਸੇਰੀ ਸਭ ਤੋਂ ਠੰਢਾ ਰਿਹਾ। ਇੱਥੇ ਰਾਤ ਦਾ ਤਾਪਮਾਨ ਮਾਈਨਸ 6.9 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਰਾਜਸਥਾਨ ਅਤੇ ਦਿੱਲੀ ਵਿੱਚ ਮੀਂਹ ਪਿਆ। ਆਈਐਮਡੀ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ।
ਹਿਮਾਚਲ ‘ਚ ਬਰਫਬਾਰੀ ਤੋਂ ਬਾਅਦ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 223 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ਵਿੱਚ ਸਭ ਤੋਂ ਵੱਧ 145 ਸੜਕਾਂ ਬੰਦ ਕੀਤੀਆਂ ਗਈਆਂ, ਜਦੋਂ ਕਿ ਕੁੱਲੂ ਵਿੱਚ 25 ਅਤੇ ਮੰਡੀ ਜ਼ਿਲ੍ਹਿਆਂ ਵਿੱਚ 20 ਸੜਕਾਂ ਬੰਦ ਕੀਤੀਆਂ ਗਈਆਂ। ਇਸ ਕਾਰਨ ਉੱਥੇ ਪਹੁੰਚੇ ਸੈਲਾਨੀ ਫਸ ਗਏ ਹਨ। ਸੜਕਾਂ ‘ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਕਸ਼ਮੀਰ ਦੇ ਉਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਕਈ ਥਾਵਾਂ ‘ਤੇ ਪਾਰਾ ਮਾਈਨਸ ਤੱਕ ਪਹੁੰਚ ਗਿਆ ਹੈ। ਇਸ ਕਾਰਨ ਪਾਈਪ ਲਾਈਨਾਂ ਵਿੱਚ ਪਾਣੀ ਜੰਮ ਗਿਆ ਹੈ। ਗੁਲਮਰਗ ‘ਚ ਤਾਪਮਾਨ ਮਾਈਨਸ 7.4 ਡਿਗਰੀ, ਕਾਜ਼ੀਗੁੰਡ ‘ਚ ਮਾਈਨਸ 6.2 ਡਿਗਰੀ ਰਿਹਾ। ਪੰਪੋਰ ਦੇ ਇੱਕ ਛੋਟੇ ਜਿਹੇ ਪਿੰਡ ਕੋਨੀਬਲ ਵਿੱਚ ਸਭ ਤੋਂ ਠੰਢਾ ਸੀ ਜੋ ਜ਼ੀਰੋ ਤੋਂ 8.5 ਡਿਗਰੀ ਹੇਠਾਂ ਸੀ।
Published on: ਦਸੰਬਰ 25, 2024 7:55 ਪੂਃ ਦੁਃ