ਤਰਨਤਾਰਨ, 25 ਦਸੰਬਰ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਪੀਲੀਭੀਤ ‘ਚ ਦੋ ਦਿਨ ਪਹਿਲਾਂ ਐਨਕਾਉਂਟਰ ਵਿੱਚ ਮਾਰੇ ਗਏ ਖਾਲਿਸਤਾਨੀਆਂ ਦੇ ਹੈਂਡਲਰ ਫਤਿਹ ਸਿੰਘ ਬਾਗੀ ਦੇ ਤਰਨਤਾਰਨ ਸਥਿਤ ਘਰ ‘ਤੇ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਛਾਪਾ ਮਾਰਿਆ। ਨੀਟਾ ਦੇ ਸੰਗਠਨ ਨੂੰ ਸੰਭਾਲਣ ਵਾਲਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਨੀਟਾ ਦਾ ਸੰਗਠਨ ਸੰਭਾਲ ਰਿਹਾ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਇਸ ਸਮੇਂ ਯੂ.ਕੇ. ਦੀ ਫੌਜ ਦਾ ਹਿੱਸਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਥੇ ਫੌਜ ‘ਚ ਕੰਮ ਕਰਦੇ ਹੋਏ ਪੰਜਾਬ ‘ਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ।
ਇਹ ਛਾਪੇਮਾਰੀ ਤਰਨਤਾਰਨ ਦੇ ਪਿੰਡ ਮੀਆਂਪੁਰ ਵਿੱਚ ਕੀਤੀ ਗਈ। ਜਦੋਂ ਛਾਪੇਮਾਰੀ ਹੋਈ ਤਾਂ ਪੂਰੇ ਪਿੰਡ ‘ਚ ਦਹਿਸ਼ਤ ਫੈਲ ਗਈ। ਜਿੱਥੇ ਫਤਿਹ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ ਗਈ।ਐਨਆਈਏ ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਵੀ ਬਾਗੀ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ।
Published on: ਦਸੰਬਰ 25, 2024 11:08 ਪੂਃ ਦੁਃ