ਟੋਕੀਓ, 26 ਦਸੰਬਰ, ਦੇਸ਼ ਕਲਿਕ ਬਿਊਰੋ :
ਜਾਪਾਨ ਏਅਰਲਾਈਨਜ਼ ਨੇ ਅੱਜ ਵੀਰਵਾਰ ਸਵੇਰੇ ਕਿਹਾ ਕਿ ਉਸ ਦੇ ਸਿਸਟਮ ‘ਤੇ ਸਾਈਬਰ ਹਮਲਾ ਹੋਇਆ ਹੈ। ਇਸ ਨਾਲ ਇਸ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸਿਸਟਮ ਫੇਲ ਹੋਣ ਦੀ ਸੂਚਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:56 ਵਜੇ ਮਿਲੀ।
ਏਅਰਲਾਈਨਜ਼ ਨੇ ਫਿਲਹਾਲ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਟਿਕਟਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਜਾਪਾਨ ਦੇ ਹਨੇਡਾ ਹਵਾਈ ਅੱਡੇ ‘ਤੇ ਕਈ ਉਡਾਣਾਂ 50 ਮਿੰਟ ਤੱਕ ਦੇਰੀ ਨਾਲ ਚੱਲ ਰਹੀਆਂ ਹਨ।
Published on: ਦਸੰਬਰ 26, 2024 9:34 ਪੂਃ ਦੁਃ