ਗਾਂਧੀਨਗਰ, 26 ਦਸੰਬਰ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਅਹਿਮਦਾਬਾਦ-ਰਾਜਕੋਟ ਹਾਈਵੇਅ ‘ਤੇ ਬੁੱਧਵਾਰ ਦੇਰ ਰਾਤ ਦੋ ਟਰੱਕਾਂ ਦੀ ਆਪਸ ‘ਚ ਟੱਕਰ ਹੋ ਗਈ। ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਤਿੰਨ ਲੋਕ ਜ਼ਖਮੀ ਹੋ ਗਏ।
ਇਹ ਹਾਦਸਾ ਬਗੋਦਰਾ ਤੋਂ ਬਵਾਲਾ ਵੱਲ ਜਾ ਰਹੇ ਕੱਪੜਿਆਂ ਨਾਲ ਭਰੇ ਟਰੱਕ ਦਾ ਟਾਇਰ ਫਟਣ ਕਾਰਨ ਵਾਪਰਿਆ। ਇਹ ਟਰੱਕ ਦੂਜੇ ਪਾਸੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਧਮਾਕਾ ਹੋਇਆ। ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ। ਨੇੜਿਓਂ ਲੰਘ ਰਹੇ ਦੋ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਏ।
ਕੱਪੜਿਆਂ ਨਾਲ ਭਰਿਆ ਟਰੱਕ ਚੋਟੀਲਾ ਤੋਂ ਅਹਿਮਦਾਬਾਦ ਜਾ ਰਿਹਾ ਸੀ। ਇਸ ਦਾ ਟਾਇਰ ਫਟ ਗਿਆ ਅਤੇ ਇਹ ਬਾਵਲਾ ਤੋਂ ਬਗੋਦਰਾ ਜਾ ਰਹੇ ਟਰੱਕ ਨਾਲ ਟਕਰਾ ਗਿਆ। ਇਹ ਟਰੱਕ ਕਣਕ ਅਤੇ ਚੌਲਾਂ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ।
ਦੋ ਟਰੱਕਾਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ, ਦੋ ਲੋਕਾਂ ਦੀ ਮੌਤ ਕਈ ਜ਼ਖ਼ਮੀ