ਨਵੀਂ ਦਿੱਲੀ, 26 ਦਸੰਬਰ, ਦੇਸ਼ ਕਲਿੱਕ ਬਿਓਰੋ :
ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਘਰੇਲੂ ਵਾਅਦਾ ਬਾਜ਼ਾਰ ਵਿੱਚ ਵੀ ਕੀਮਤਾਂ ਹਰੇ ਨਿਸ਼ਾਨ ਉਤੇ ਟ੍ਰੇਡ ਕਰਦੀਆਂ ਦਿਖਾਈ ਦਿੱਤੀਆਂ। ਐਮਸੀਐਕਸ ਐਕਸਚੇਂਜ ਉਤੇ ਸ਼ੁਰੂਆਤੀ ਕਾਰੋਬਾਰ ਵਿੱਚ 5 ਫਰਵਰੀ 2025 ਨੁੰ ਡਿਲੀਵਰੀ ਵਾਲਾ ਸੋਨਾ 0.43 ਫੀਸਦੀ ਜਾਂ 330 ਰੁਪਏ ਦੇ ਵਾਧੇ ਨਾਲ 76600 ਰੁਪਏ ਪ੍ਰਤੀ 10 ਗ੍ਰਾਮ ਉਤੇ ਟ੍ਰੇਡ ਕਰ ਰਿਹਾ ਸੀ। ਸੋਨੇ ਦੇ ਨਾਲ ਨਾਲ ਚਾਂਦੀ ਦੀ ਘਰੇਲੂ ਵਾਅਦਾ ਕੀਮਤ ਵੀ ਵਧਦੀ ਟ੍ਰੇਡ ਕਰਦੀ ਦਿਖਾਈ ਦਿੱਤੀ। ਐਮਸੀਐਕਸ ਉਤੇ 5 ਮਾਰਚ 2025 ਦੀ ਡਿਲੀਵਰੀ ਵਾਲ ਚਾਂਦੀ 0.34 ਫੀਸਦੀ ਜਾਂ 303 ਰੁਪਏ ਦੇ ਵਾਧੇ ਨਾਲ 89,629 ਰੁਪਏ ਪ੍ਰਤੀ ਕਿਲੋਗ੍ਰਾਮ ਟ੍ਰੇਡ ਕਰ ਰਹੀ ਸੀ। ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਦਾ ਭਾਅ 78600 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ। ਉਥੇ 22 ਕੈਰੇਟ ਵਾਲਾ ਸੋਨਾ 78200 ਰੁਪਏ ਪ੍ਰਤੀ 10 ਗ੍ਰਾਤ ਉਤੇ ਬੰਦ ਹੋਇਆ ਸੀ।