ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ, ਸੜਕਾਂ ਤੇ ਬਾਜ਼ਾਰ ਰਹਿਣਗੇ ਬੰਦ
ਖਨੌਰੀ, 26 ਦਸੰਬਰ, ਦੇਸ਼ ਕਲਿੱਕ ਬਿਓਰੋ :
30 ਦਸੰਬਰ ਸੋਮਵਾਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਲੈ ਕੇ ਅੱਜ ਕਿਸਾਨ ਯੂਨੀਅਨ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁਲਾਜ਼ਮ ਆਗੂ ਵੀ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ 4 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਸੀ ਉਸ ਲਈ ਸਾਨੂੰ ਭਰਪੁਰ ਹੁੰਗਾਰਾ ਮਿਲਿਆ ਹੈ। ਉਨ੍ਹਾਂ ਬੰਦ ਦੇ ਸੱਦੇ ਨੂੰ ਸਫਲ ਕਰਨ ਲਈ ਆਸ਼ਾ ਵਰਕਰ, ਵਿਦਿਆਰਥੀ ਯੂਨੀਅਨ, ਅਧਿਆਪਕ ਯੂਨੀਅਨ, ਵਪਾਰ ਮੰਡਲ, ਡੇਅਰੀ ਯੂਨੀਅਨ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਵੱਲੋਂ 30 ਨੂੰ ਬੰਦ ਪੂਰੀ ਮਦਦ ਕਰਨ ਦਾ ਐਲਾਨ ਕੀਤਾ। 30 ਦਸੰਬਰ ਨੂੰ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਬੰਦ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਭਲਕੇ ਸਾਰੇ ਜ਼ਿਲ੍ਹਿਆਂ ਵਿੱਚ ਸਾਂਝੀ ਮੀਟਿੰਗ ਕੀਤੀ ਜਾਵੇਗੀ। ਬੰਦ ਵਾਲੇ ਦਿਨ ਰੇਲ ਲਾਈਨ ਤੇ ਸੜਕਾਂ ਪੂਰਨ ਤੌਰ ਉਤੇ ਬੰ ਦਰਹਿਣਗੀਆਂ। ਟੋਲ ਪਲਾਜ਼ਾ ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਹਰ ਟੋਲ ਪਲਾਜ਼ੇ ਉਤੇ ਬੈਨਰ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦ ਨੂੰ ਕਾਮਯਾਬ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸਾਰੀਆਂ ਗੁਰਦੁਆਰਾ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਅਨਾਊਸਮੈਂਟ ਕਰਕੇ ਇਸ ਦਾ ਪ੍ਰਚਾਰ ਕਰਨ।
ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 31ਵੇਂ ਦਿਨ ਵਿੱਚ ਹੈ। ਪੰਜਾਬ ਸਰਕਾਰ ਦੇ ਕੱਲ੍ਹ ਮੰਤਰੀ ਮਿਲੇ ਸਨ ਉਨ੍ਹਾਂ ਵੱਲੋਂ ਇਕ ਹੀ ਅਪੀਲ ਕੀਤੀ ਗਈ ਕਿ ਥੋੜ੍ਹਾ ਬਹੁਤ ਟਰੀਟਮੈਂਟ ਲਵੋ। ਡੱਲੇਵਾਲ ਨੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਜੋ ਮੁੱਖ ਮੰਤਰੀ ਦਾ ਫਰਜ਼ ਸੀ ਉਸਨੇ ਕੀ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਨਾਲ ਕੁਝ ਗੱਲਬਾਤ ਹੋਈ ਸੀ ਤਾਂ ਸਾਰੇ ਮੰਤਰੀ ਬੈਠ ਗਏ ਸੀ, ਪਰ ਕੀ ਹੁਣ ਤੁਸੀਂ ਨਹੀਂ ਬੈਠ ਸਕਦੇ। ਪੰਜਾਬ ਸਰਕਾਰ ਵੱਲੋਂ ਅਮਲ ਵਜੋਂ ਕੁਝ ਦਿਖਾਈ ਨਹੀਂ ਦੇ ਰਿਹਾ। ਸਰਕਾਰ ਵੱਲੋਂ ਕੱਲ੍ਹ ਦੀ ਮਿਲਣੀ ਸਿਆਸੀ ਤੌਰ ਉਤੇ ਹੀ ਸੀਮਤ ਰਿਹਾ। ਉਨ੍ਹਾਂ ਕਿਹਾ ਕਿ ਡੱਲੇਵਾਲ ਮਾਨਿਕਸ ਤੌਰ ਉਤੇ ਪੂਰੀ ਤਰ੍ਹਾਂ ਕਾਇਮ ਹਨ, ਭਾਵੇਂ ਸਰੀਰਕ ਤੌਰ ਉਤੇ ਕਮਜ਼ੋਰ ਹੋ ਰਹੇ ਹਨ।
Published on: ਦਸੰਬਰ 26, 2024 3:24 ਬਾਃ ਦੁਃ