ਨਵੀਂ ਦਿੱਲੀ, 26 ਦਸੰਬਰ, ਦੇਸ਼ ਕਲਿੱਕ ਬਿਓਰੋ :
ਆਰ ਜੇ ਵਜੋਂ ਜਾਣਦੇ ਸਿਮਰਨ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ 25 ਸਾਲਾ ਸਿਮਰਨ ਸਿੰਘ ਨੇ ਗੁਰੂਗ੍ਰਾਮ ਦੇ ਸੈਕਟਰ 47 ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਬੁੱਧਵਾਰ ਦੀ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਪਹਿਲਾਂ ਪਾਰਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਕ ਕਰਵਾ ਕੇ ਲਾਸ਼ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤੀ। ਦੱਸਿਆ ਜਾ ਰਿਹਾ ਹੈ ਉਸ ਨਾਲ ਇਕ ਦੋਸਤ ਰਹਿੰਦਾ ਸੀ, ਉਸ ਨੇ ਇਸ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ।
ਸਿਮਰਨ ਜੰਮੂ ਦੇ ਨਾਨਕ ਨਗਰ ਦੀ ਰਹਿਣ ਵਾਲੀ ਸੀ। ਉਹ ਰੇਡੀਓ ਮਿਰਚੀ ਉਤੇ ਆਰ ਜੇ ਸੀ। ਸਾਲ 2021 ਤੱਕ ਉਥੇ ਕੰਮ ਕਰਦੀ ਰਹੀ, ਇਸ ਤੋਂ ਬਾਅਦ ਉਸਨੇ ਨੌਕਰੀ ਛੱਡ ਦਿੱਤਾ। ਹੁਣ ਉਹ ਫ੍ਰੀਲਾਂਸਿੰਗ ਵਜੋਂ ਕੰਮ ਕਰਦੀ ਸੀ ਤੇ ਨਾਲ ਹੀ ਮੰਨੋਰੰਜਨ ਲਈ ਵੀਡੀਓ ਬਣਾਉਂਦੀ ਸੀ।