ਬਠਿੰਡਾ, 27 ਦਸੰਬਰ, ਦੇਸ਼ ਕਲਿੱਕ ਬਿਓਰੋ :
ਸਰਦੂਲਗੜ੍ਹ ਤੋਂ ਬਠਿੰਡਾ ਜਾ ਰਹੀ ਇਕ ਪ੍ਰਾਈਵੇਟ ਬੱਸ ਦੇ ਪਿੰਡ ਜੀਵਨ ਸਿੰਘ ਵਾਲੇ ਨੇੜੇ ਇਕ ਗੰਦੇ ਨਾਲੇ ਵਿੱਚ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ 8 ਜਾਣਿਆਂ ਦੀ ਜਾਨ ਚਲੀ ਗਈ। ਬੱਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਹਿਚਾਣ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ‘ਚ ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਧਰਮੂ (ਮਾਨਸਾ), ਮੁਖਤਿਆਰ ਕੌਰ ਪਤਨੀ ਕਰਮ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ, ਨਾਜਰ ਸਿੰਘ ਵਾਸੀ ਫੱਗੂ (ਹਰਿਆਣਾ), ਰਵਨੀਤ ਕੌਰ (17 ਸਾਲ) ਪੁੱਤਰੀ ਹਰਜੀਤ ਸਿੰਘ ਵਾਸੀ ਜੰਡ ਵਾਲਾ ਮੀਰਾ (ਫਾਜ਼ਿਲਕਾ), ਅਮਨਦੀਪ ਕੌਰ (30 ਸਾਲ) ਵਾਸੀ ਜੀਵਨ ਸਿੰਘ ਵਾਲਾ, ਪੁਨੀਤ ਕੌਰ ਪੁੱਤਰੀ ਅਮਨਦੀਪ ਕੌਰ (2 ਸਾਲ), ਪਰਮਜੀਤ ਕੌਰ (25) ਪਤਨੀ ਪਰੇਮ ਕੁਮਾਰ ਵਾਸੀ ਹੁਕਮਨਵਾਲੀ, ਫਤਿਆਬਾਦ (ਹਰਿਆਣਾ) ਅਤੇ ਅਰਜਨ ਕੁਮਾਰ (35) ਪੁੱਤਰ ਚੰਦ ਸ੍ਰੀ ਕੁਮਾਰ ਸ੍ਰੀਪੁਰ (ਬਿਹਾਰ) ਵਜੋਂ ਹੋਈ ਹੈ। ਜ਼ਖਮੀਆਂ ਦਾ ਤਲਵੰਡੀ ਸਾਬੋ ਅਤੇ ਬਠਿੰਡਾ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।