ਚੰਡੀਗੜ੍ਹ, 27 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 27 ਦਸੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਗੱਲ ਕਰਾਂਗੇ 27 ਦਸੰਬਰ ਦੇ ਇਤਿਹਾਸ ਬਾਰੇ :-
- ਅੱਜ ਦੇ ਦਿਨ 2008 ਵਿੱਚ ‘ਤਾਰੇ ਜ਼ਮੀਂ ਪਰ’ ਨੂੰ ਵੀ. ਸ਼ਾਂਤਾਰਾਮ ਅਵਾਰਡ ਸਮਾਰੋਹ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਸੀ।
- 2007 ਵਿਚ 27 ਦਸੰਬਰ ਨੂੰ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਰਾਵਲਪਿੰਡੀ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
- ਅੱਜ ਦੇ ਦਿਨ 2004 ਵਿੱਚ ਭਾਰਤ ਨੇ ਤੀਜੇ ਅਤੇ ਆਖਰੀ ਵਨਡੇ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਲੜੀ 2-1 ਨਾਲ ਜਿੱਤੀ ਸੀ।
- 2000 ਵਿੱਚ, 27 ਦਸੰਬਰ ਨੂੰ ਆਸਟ੍ਰੇਲੀਆ ਵਿੱਚ ਵਿਆਹ ਤੋਂ ਪਹਿਲਾਂ ਦੇ ਸਬੰਧਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ।
- 27 ਦਸੰਬਰ 1979 ਨੂੰ ਸੋਵੀਅਤ ਫੌਜ ਨੇ ਅਫਗਾਨਿਸਤਾਨ ‘ਤੇ ਹਮਲਾ ਕੀਤਾ ਸੀ।
- 27 ਦਸੰਬਰ 1972 ਨੂੰ ਉੱਤਰੀ ਕੋਰੀਆ ਵਿੱਚ ਨਵਾਂ ਸੰਵਿਧਾਨ ਲਾਗੂ ਹੋਇਆ ਸੀ।
- ਅੱਜ ਦੇ ਦਿਨ 1968 ਵਿਚ ਚੰਦਰਮਾ ਦੀ ਪਰਿਕਰਮਾ ਕਰਨ ਵਾਲਾ ਪਹਿਲਾ ਮਨੁੱਖੀ ਮਿਸ਼ਨ ਅਪੋਲੋ-8 ਪ੍ਰਸ਼ਾਂਤ ਮਹਾਸਾਗਰ ਵਿਚ ਉਤਰਿਆ ਸੀ।
- 1960 ਵਿਚ ਫਰਾਂਸ ਨੇ 27 ਦਸੰਬਰ ਨੂੰ ਪ੍ਰਮਾਣੂ ਪ੍ਰੀਖਣ ਕੀਤਾ ਸੀ।
- ਅੱਜ ਦੇ ਦਿਨ 1949 ਵਿਚ ਨੀਦਰਲੈਂਡ ਨੇ ਇੰਡੋਨੇਸ਼ੀਆ ਦੀ ਆਜ਼ਾਦੀ ਨੂੰ ਅਧਿਕਾਰਤ ਤੌਰ ‘ਤੇ ਸਵੀਕਾਰ ਕਰ ਲਿਆ ਸੀ।
- ਅੰਤਰਰਾਸ਼ਟਰੀ ਮੁਦਰਾ ਫੰਡ ਦੀ ਸਥਾਪਨਾ 27 ਦਸੰਬਰ 1945 ਨੂੰ 29 ਮੈਂਬਰ ਦੇਸ਼ਾਂ ਨਾਲ ਕੀਤੀ ਗਈ ਸੀ।
- ਅੱਜ ਦੇ ਦਿਨ 1945 ਵਿੱਚ ਵਿਸ਼ਵ ਬੈਂਕ ਦੀ ਸਥਾਪਨਾ ਵਿਸ਼ਵ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਸੀ।
- ‘ਜਨ ਗਨ ਮਨ’ ਪਹਿਲੀ ਵਾਰ 27 ਦਸੰਬਰ 1911 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਲਕੱਤਾ (ਹੁਣ ਕੋਲਕਾਤਾ) ਸੈਸ਼ਨ ਦੌਰਾਨ ਗਾਇਆ ਗਿਆ ਸੀ।