ਗੁਮਲਾ, 27 ਦਸੰਬਰ, ਦੇਸ਼ ਕਲਿੱਕ ਬਿਓਰੋ :
ਝਾਰਖੰਡ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਦਾ ਜਲ਼ਦੀ ਚਿਤਾ ਵਿੱਚ ਸੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਗੁਮਲਾ ਦੇ ਕੋਰਾਮਬੀ ਪਿੰਡ ਵਿੱਚ ਇਕ ਬਜ਼ੁਰਗ (60) ਨੂੰ ਉਸਦੇ ਹੀ ਰਿਸ਼ਤੇਦਾਰ ਨੇ ਜਲ਼ਦੀ ਚਿਤਾ ਵਿੱਚ ਸੁੱਟ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਬੁਧੇਸ਼ਵਰ ਉਰਾਂਵ ਦੀ ਪਹਿਲਾਂ ਤਾ ਉਸਦੇ ਰਿਸ਼ਤੇਦਾਰ ਵੱਲੋਂ ਕੁੱਟਮਾਰ ਕੀਤੀ ਗਈ ਫਿਰ ਮਚਦੀ ਚਿਤਾ ਵਿੱਚ ਸੁੱਟ ਦਿੱਤਾ। ਜਿਸਦੀ ਮੌਕੇ ਉਤੇ ਹੀ ਮੌਤ ਹੋ ਗਈ।
ਮ੍ਰਿਤਕ ਬਜ਼ੁਰਗ ਦੇ ਬੇਟੇ ਸੰਦੀਪ ਨੇ ਕਿਹਾ ਕਿ ਉਸਦੀ ਮਾਂਦ ਮੰਗਰੀ ਉਰਾਂਵ ਦੀ ਖੂਹ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਪੋਸਟਮਾਰਟਮ ਤੋਂ ਬਾਅਦ ਸ਼ਾਮ ਨੂੰ ਉਸਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਸੀ, ਤਾਂ ਉਨ੍ਹਾਂ ਦੇ ਮਾਮਾ ਝੜੀ ਉਰਾਂਵ ਅਤੇ ਉਨ੍ਹਾਂ ਦੇ ਪੁੱਤਰ ਕਰਮਪਾਲ ਉਰਾਂਵ ਨੇ ਬੁਧੇਸ਼ਵਰ ਉਰਾਂਵ ਦੀ ਪਹਿਲਾਂ ਤਾਂ ਕੁੱਟ ਮਾਰ ਕੀਤੀ ਅਤੇ ਫਿਰ ਮਚਦੀ ਚਿਤਾ ਵਿੱਚ ਸੁੱਟ ਦਿੱਤਾ।
ਸੰਦੀਪ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਘਰ ਵਾਪਸ ਨਾ ਆਏ ਤਾਂ ਉਨ੍ਹਾਂ ਭਾਲ ਸ਼ੁਰੂ ਕੀਤੀ। ਪਿੰਡ ਵਾਲਿਆਂ ਤੋਂ ਪਤਾ ਚਲਿਆ ਤਾਂ ਉਹ ਤੁਰੰਤ ਘਟਨਾ ਸਥਾਨ ਉਤੇ ਪਹੁੰਚੇ, ਜਿੱਥੇ ਚਿਤਾ ਵਿਚ ਉਨ੍ਹਾਂ ਦੇ ਪਿਤਾ ਦੀ ਲਾਸ਼ ਪਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਮੌਕੇ ਉਤੇ ਪਹੁੰਚ ਗਈ।
ਐਸਪੀ ਸੁਰੇਸ਼ ਪ੍ਰਸਾਦ ਨੇ ਦੱਸਿਆ ਕਿ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਢਲੀ ਜਾਂਚ ਵਿੱਚ ਜ਼ਮੀਨ ਵਿਵਾਦ ਲਗ ਰਿਹਾ ਹੈ, ਪ੍ਰੰਤੂ ਹਰ ਪਹਿਲੂ ਉਤੇ ਜਾਂਚ ਕੀਤੀ ਜਾ ਰਹੀ ਹੈ।