ਭਾਜਪਾ ਯੋਜਨਾ ਰੋਕਣਾ ਚਾਹੁੰਦੀ ਹੈ ਸਨਮਾਨ ਯੋਜਨਾ : ਆਮ ਆਦਮੀ ਪਾਰਟੀ
ਨਵੀਂ ਦਿੱਲੀ, 28 ਦਸੰਬਰ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਔਰਤਾਂ ਨੂੰ 2100 ਰੁਪਏ ਦੇਣ ਦੇ ਐਲਾਨ ਦਾ ਵਿਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹੁਣ ਐਲਜੀ ਸਕੱਤਰੇਤ ਵੱਲੋਂ ਡਿਵੀਜ਼ਨਲ ਕਮਿਸ਼ਨ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਸਕੱਤਰੇਤ ਨੇ ਕਿਹਾ ਕਿ ਕਿਸ ਤਰ੍ਹਾਂ ਗੈਰ ਸਰਕਾਰ ਲੋਕ ਲੋਕਾਂ ਦਾ ਨਿੱਜੀ ਡਾਟਾ ਇਕੱਠਾ ਕਰ ਰਹੇ ਹਨ। ਐਲਜੀ ਸਕੱਤਰੇਤ ਨੇ ਪੁਲਿਸ ਕਮਿਸ਼ਨਰ ਨੂੰ ਕਿਹਾ ਕਿ ਉਹ ਉਨ੍ਹਾਂ ਲੋਕਾਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕਰਨ ਤਾਂ ਜੋ ਲਾਭ ਦੇਣ ਦੀ ਆੜ ਵਿੱਚ ਡਾਟਾ ਦੀ ਗੋਪਨੀਅਤਾ ਭੰਗ ਕਰ ਰਹੇ ਹਨ।
ਦਿੱਲੀ ਦੇ ਉਪ ਰਾਜਪਾਲ ਸਕੱਤਰੇਤ ਨੇ ਦਿੱਲੀ ਦੇ ਮੁੱਖ ਸਕੱਤਰ ਅਤੇ ਪੁਲਿਸ ਕਮਿਸ਼ਨਰ ਨੂੰ ਅਲੱਗ ਅਲੱਗ ਤਿੰਨ ਨੋਟ ਭੇਜੇ ਹਨ। ਇਹ ਨੋਟ ਕਾਂਗਰਸ ਆਗੂ ਅਤੇ ਨਵੀਂ ਦਿੱਲੀ ਵਿਧਾਨ ਸਭਾ ਤੋਂ ਉਮੀਦਵਾਰ ਵੱਲੋਂ ਉਪ ਰਾਜਪਾਲ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਭੇਜੇ ਗਏ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਜਪਾ ਦਿੱਲੀ ਵਿੱਚ ਮਹਿਲਾ ਸਨਮਾਨ ਯੋਜਨਾ ਰੋਕਣਾ ਚਾਹੁੰਦੀ ਹੈ। ਇਹ ਹੁਕਮ ਐਲਜੀ ਦਫ਼ਤਰ ਤੋਂ ਨਹੀਂ, ਅਮਿਤ ਸ਼ਾਹ ਦੇ ਦਫ਼ਤਰ ਤੋਂਆਏ ਹਨ। ਆਪ ਨੇ ਦੋਸ਼ ਲਗਾਇਆ ਕਿ ਭਾਜਪਾ ਔਰਤਾਂ ਦਾ ਸਨਮਾਨ ਨਹੀਂ ਕਰਦੀ। ਭਾਜਪਾ ਦਿੱਲੀ ਚੋਣਾਂ ਵਿੱਚ ਹਾਰ ਮੰਨ ਚੁੱਕੀ ਹੈ। ਪਾਰਟੀ ਦਾ ਕਹਿਣਾ ਹੈਕਿ ਦਿੱਲੀ ਵਿੱਚ ਮਹਿਲਾ ਸਨਮਾਨ ਯੋਜਨਾ ਨੂੰ ਔਰਤਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।