ਨਵੀਂ ਦਿੱਲੀ, 28 ਦਸੰਬਰ, ਦੇਸ਼ ਕਲਿੱਕ ਬਿਓਰੋ :
ਔਰਤ ਵੱਲੋਂ ਤੀਜੀ ਧੀ ਜਨਮ ਦੇਣ ਉਤੇ ਵਿਅਕਤੀ ਨੇ ਜਿਉਂਦਾ ਸਾੜ ਕੇ ਮਾਰਨ ਦੀ ਦਰਦਨਾਇਕ ਖਬਰ ਸਾਹਮਣੇ ਆਈਹੈ। ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਗੰਗਾਖੇੜ ਨਾਕਾ ਵਿੱਚ ਇਕ ਵਿਅਕਤੀ ਨੇ ਪੈਟਰੋਲ ਪਾ ਕੇ ਆਪਣੀ ਪਤਨੀ ਨੂੰ ਅੱਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਔਰਤ ਤੋਂ ਇਸ ਲਈ ਨਰਾਜ਼ ਸੀ ਕਿ ਉਸਨੇ ਤੀਜੀ ਵਾਰ ਧੀ ਨੂੰ ਜਨਮ ਦਿੱਤਾ ਸੀ।
ਮ੍ਰਿਤਕ ਮੈਨਾ ਕੁੰਡਲਿਕ ਕਾਲੇ 34 ਸਾਲਾ ਦੀ ਭੈਣ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਵਰਾਂਹੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਆਰੋਪੀ ਕੁੰਡਲਿਕ ਉਤਮ ਕਾਲੇ ਆਪਣੀ ਪਤਨੀ ਨੂੰ ਲਗਾਤਾਰ ਤਾਅਨੇ ਮਾਰਦਾ ਰਹਿੰਦਾ ਸੀ ਅਤੇ ਗਾਲੀ ਗਲੌਚ ਕਰਦਾ ਸੀ, ਕਿਉਂਕਿ ਕੁੰਡਲਿਕ ਦੇ ਤਿੰਨ ਧੀਆਂ ਹੋਈਆਂ ਸਨ, ਇਸ ਨੂੰ ਲੈ ਕੇ ਪਤੀ ਪਤਨੀ ਵਿੱਚ ਝਗੜਾ ਹੁੰਦਾ ਰਹਿੰਦਾ ਸੀ।
26 ਦਸੰਬਰ ਦੀ ਰਾਤ ਨੂੰ ਦੋਵਾਂ ਵਿੱਚ ਝਗੜਾ ਹੋ ਗਿਆ ਕਿ ਕੁੰਡਲਿਕ ਨੇ ਮੈਨਾ ਉਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਅੱਗ ਲਗਾਉਂਦਿਆਂ ਹੀ ਉਹ ਚੀਕਾਂ ਮਾਰਦੀ ਇੱਧਰ ਓਧਰ ਭੱਜਣ ਲੱਗੀ। ਲੋਕਾਂ ਨੇ ਜਦੋਂ ਦੇਖਿਆ ਤਾਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ ਕਰਨ ਲੱਗੇ। ਕਾਫੀ ਲੋਕ ਮੌਕੇ ਉਤੇ ਇਕੱਠੇ ਹੋ ਗਏ। ਪੈਟਰੋਲ ਕਾਰਨ ਅੱਗ ਬਹੁਤ ਮੁਸ਼ਕਿਲ ਨਾਲ ਬੁਝ, ਪ੍ਰੰਤੂ ਉਦੋਂ ਤੱਕ ਕਾਫੀ ਸਮਾਂ ਹੋ ਚੁੱਕਿਆ ਸੀ। ਗੰਭੀਰ ਰੂਪ ਵਿੱਚ ਝੁਲਸ ਚੁੱਕੀ ਮੈਨਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਪੁਲਿਸ ਨੇ ਕੁੰਡਲਿਕ ਕਾਲੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।