ਨਵੀਂ ਦਿੱਲੀ, 28 ਦਸੰਬਰ, ਦੇਸ਼ ਕਲਿੱਕ ਬਿਓਰੋ :
ਨਸ਼ੇ ਵਿੱਚ ਟੱਲੀ ਐਸਯੂਵੀ ਡਰਾਈਵਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੁਪਹਿਰ ਸਮੇਂ ਨਸ਼ਾ ਕਰਕੇ ਐਸਯੂਵੀ ਚਲਾ ਰਹੇ ਡਰਾਈਵਰ ਨੇ ਦੋ ਮੋਟਰਸਾਈਕਲਾਂ ਨੂੰ ਕੁਚਲ ਦਿੱਤਾ। ਪੁਲਿਸ ਮੁਤਾਬਕ ਸਕਾਰਪੀਓ ਭਾਨੁਪ੍ਰਤਾਪਪੁਰ ਤੋਂ ਅੰਤਾਗੜ੍ਹ ਜਾ ਰਹੀ ਸੀ, ਜਦੋਂ ਕਿ ਦੋ ਮੋਟਰਸਾਈਕਲਾਂ ਉਤੇ ਸਵਾਰ ਲੋਕ ਦੂਜੇ ਪਾਸੇ ਤੋਂ ਆ ਰਹੇ ਸਨ। ਭਾਨੁਪ੍ਰਤਾਪਪੁਰ ਥਾਣਾ ਖੇਤਰ ਅੰਦਰ ਪੈਂਦੇ ਖਾਂੜੀ ਨਦੀ ਦੇ ਕੋਲ ਐਸਯੂਪੀ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਾਮਤੀ ਕਵਾੜੇ, ਪ੍ਰਿਅੰਕਾ ਨਿਸ਼ਾਦ, ਸੇਵਨ ਕੁਮਾਰ ਅਤੇ ਚੋਕੇਸ਼ਵਰ ਪ੍ਰਜਾਪਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਨਾਲ ਜਾ ਰਿਹਾ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਜ਼ਖਮੀ ਹਾਲਤ ਵਿੱਚ ਸਭ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤੀ। ਪੁਲਿਸ ਨੇ ਐਸਯੂਵੀ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।