ਜੈਸਲਮੇਰ, 28 ਦਸੰਬਰ, ਦੇਸ਼ ਕਲਿੱਕ ਬਿਓਰੋ :
ਬੀਐਸਐਫ ਵਿੱਚ ਨੌਕਰੀ ਕਰਦੇ ਪੰਜਾਬ ਹੁਸਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਭਾਰਤ-ਪਾਕਿ ਸੀਮਾ ਉਤੇ ਤੈਨਾਤ ਬੀਐਸਐਫ ਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦਾ ਕ੍ਰਿਸ਼ਨ ਕੁਮਾਰ ਭਾਰਤ-ਸੀਮਾ ਉਤੇ ਤੈਨਾਤ ਸੀ। ਕ੍ਰਿਸ਼ਨ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸ਼ਾਹਗੜ੍ਹ ਪੁਲਿਸ ਥਾਣਾ ਦੇ ਇੰਚਾਰਜ ਬਾਬੂ ਰਾਮ ਨੇ ਦੱਸਿਆ ਕਿ ਬੀਐਸਐਫ ਕਰਮਚਾਰੀ ਡਿਊਟੀ ਉਤੇ ਸੀ, ਜਦੋਂ ਉਸਨੇ ਸਰਵਿਸ ਹਕਿਆਰ ਨਾਲ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਜਦੋਂ ਗੋਲੀ ਦੀ ਆਵਾਜ਼ ਸੁਣਕੇ ਮੌਕੇ ਉਤੇ ਉਸਦੇ ਸਹਿਕਰਮੀ ਪਹੁੰਚੇ ਤਾਂ ਉਹ ਬੇਹੋਸ਼ ਸੀ।
ਪੁਲਿਸ ਅਨੁਸਾਰ ਕ੍ਰਿਸ਼ਨ ਕੁਮਾਰ ਨੇ ਵੀਰਵਾਰ ਨੂੰ ਆਪਣੀ ਸਰਵਿਸ ਰਾਈਫਲ ਨਾਲ ਕਥਿਤ ਤੌਰ ਉਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।