ਜਲੰਧਰ, 29 ਦਸੰਬਰ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਕਸਬਾ ਨਕੋਦਰ ਦੇ ਵਾਰਡ ਨੰਬਰ 1 ਤੋਂ ਅਕਾਲੀ ਦਲ ਦੀ ਟਿਕਟ ‘ਤੇ ਕੌਂਸਲਰ ਚੁਣੀ ਗਈ ਔਰਤ ਦੇ ਪਤੀ ਅਮਰਜੀਤ ਸਿੰਘ ਖਿਲਾਫ ਥਾਣਾ ਨਕੋਦਰ ਦੀ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ।ਮਹਿਲਾ ਕੌਂਸਲਰ ਦੇ ਪਤੀ ‘ਤੇ ਇਕ ਵਿਅਕਤੀ ਦੀ ਜਗ੍ਹਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ।ਜਿਸ ਦੇ ਚੱਲਦਿਆਂ ਉਕਤ ਸ਼ਿਕਾਇਤ ਜਲੰਧਰ ਦੇ ਦਿਹਾਤੀ ਥਾਣਾ ਨਕੋਦਰ ਦੀ ਪੁਲਿਸ ਨੂੰ ਦਿੱਤੀ ਗਈ ਹੈ ।ਪੁਲਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਮਰਜੀਤ ਸਿੰਘ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।ਫਿਲਹਾਲ ਮਾਮਲੇ ‘ਚ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।