ਗੋਰਖਪੁਰ, 29 ਦਸੰਬਰ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਕਰੰਟ ਲੱਗਣ ਕਾਰਨ ਤਿੰਨ ਦੀ ਮੌਤ ਹੋ ਗਈ। ਥਾਣਾ ਏਮਸ ਅੰਦਰ ਪੈਂਦੇ ਸੋਨਬਰਸਾ ਬਾਜ਼ਾਰ ਵਿੱਚ ਅੱਜ ਸ਼ਾਮ ਸਮੇਂ ਹਾਈਟੇਂਸ਼ਨ ਤਾਰ ਕਾਰਨ ਹੋਏ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ। ਵਿਸ਼ੁਨਪੁਰ ਖੁਰਦ ਦੇ ਟੋਲਾ ਧਨਹਾ ਸ਼ਿਵਰਾਜ ਨਿਸ਼ਾਦ ਸ਼ਾਮ ਨੂੰ ਆਪਣੀ ਦੋ ਸਾਲਾ ਪੁੱਤਰੀ ਅਦਿਤੀ ਅਤੇ ਨੌ ਸਾਲਾ ਭਤੀਜੀ ਅਨੂ ਨਾਲ ਸੋਨਬਰਸਾ ਬਾਜ਼ਾਰ ਵਿੱਚ ਲੱਗਣ ਵਾਲੇ ਹਫਤਾਵਰੀ ਬਾਜ਼ਾਰ ਤੋਂ ਸਬਜ਼ੀ ਲੈ ਕੇ ਬਾਈਕ ਉਤੇ ਘਰ ਵਾਪਸ ਜਾ ਰਿਹਾ ਸੀ। ਅਚਾਨਕ ਨਹਿਰ ਉਤੇ ਲੱਗੇ ਬਿਜਲੀ ਟਰਾਂਸਫਾਰਮਰ ਦਾ ਹਾਈ ਟੇਂਸ਼ਨ ਤਾਰ ਉਨ੍ਹਾਂ ਉਤੇ ਡਿੱਗ ਗਈ। ਦੱਸਿਆ ਜਾ ਰਿਹਾ ਬਾਂਦਰ ਤਾਰ ਉਤੇ ਕੁਦ ਗਏ ਸਨ, ਜਿਸ ਕਾਰਨ ਕੇਵਲ ਟੁਟਕੇ ਹੇਠ ਬਾਈਕ ਸਵਾਰ ਉਤੇ ਡਿੱਗ ਗਈ। ਤਾਰ ਦੀ ਲਪੇਟ ਵਿੱਚ ਆਉਣ ਨਾਲ ਬਾਈਕ ਸਵਾਰ ਸ਼ਿਵਰਾਜ, ਅਦਿਤੀ ਅਤੇ ਅਨੂ ਦੀ ਸੜ ਕੇ ਦਰਦਨਾਕ ਮੌਤ ਹੋ ਗਈ।