ਸਿਓਲ, 29 ਦਸੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਦੱਖਣੀ ਕੋਰੀਆ ਵਿੱਚ ਜਹਾਜ਼ ਕਰੈਸ਼ ਹੋਣ ਕਾਰਨ ਵਾਪਰੇ ਇਕ ਭਿਆਨਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 179 ਪਹੁੰਚ ਗਈ ਹੈ। ਇਸ ਜਹਾਜ਼ ਵਿੱਚ 181 ਯਾਤਰੀ ਸਵਾਰ ਸਨ, ਜਿੰਨਾਂ ਵਿੱਚ ਸਿਰਫ ਦੋ ਦੇ ਬਚਣ ਦੀ ਖਬਰ ਹੈ। ਜਹਾਜ਼ ਬੈਕਾਂਗ ਤੋਂ 6 ਕਰੂ ਮੈਂਬਰਾਂ ਸਮੇਤ 181 ਯਾਤਰੀਆਂ ਨੂੰ ਲੈ ਕੇ ਵਾਪਸ ਆ ਰਿਹਾ ਸੀ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਦੋ ਯਾਤਰੀਆਂ ਨੂੰ ਕੱਢਿਆ ਗਿਆ ਹੈ। ਜਹਾਜ਼ ਰਨਵੇ ਤੋਂ ਫਿਸਲ ਕੇ ਕੰਧ ਨਾਲ ਜਾ ਟਕਰਾਇਆ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਨੇ ਚਪੇਟ ਵਿੱਚ ਲੈ ਲਿਆ। ਦੁਰਘਟਨਾ ਦੱਖਣੀ ਜਿਓਲਾ ਪ੍ਰਾਂਤ ਵਿੱਚ ਉਸ ਹੋਈ ਜਦੋਂ ਜੇਜੂ ਏਅਰ ਦੀ ਉਡਾਨ ਨੰਬਰ 2216 ਥਾਈਲੈਂਡ ਤੋਂ ਵਾਪਸ ਆ ਰਹੀ ਸੀ।