ਭੋਪਾਲ, 29 ਦਸੰਬਰ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਰਾਘੋਗੜ੍ਹ ‘ਚ ਬੋਰਵੈੱਲ ‘ਚ ਡਿੱਗੇ 10 ਸਾਲਾ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਹੈ। NDRF ਅਤੇ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਸਟਰੈਚਰ ‘ਤੇ ਬਾਹਰ ਲਿਆਂਦਾ। ਸਿਹਤ ਵਿਭਾਗ ਦੀ ਟੀਮ ਉਸ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਲੈ ਗਈ। ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਹ ਕਰੀਬ 16 ਘੰਟੇ ਤੱਕ 39 ਫੁੱਟ ਦੀ ਡੂੰਘਾਈ ‘ਚ ਫਸਿਆ ਰਿਹਾ।
ਮਿਲੀ ਜਾਣਕਾਰੀ ਮੁਤਾਬਕ ਰਾਘੋਗੜ੍ਹ ਦੇ ਪਿੱਪਲਿਆ ਪਿੰਡ ਦਾ ਰਹਿਣ ਵਾਲਾ ਸੁਮਿਤ ਮੀਨਾ (10) ਸ਼ਨੀਵਾਰ ਸ਼ਾਮ ਪਤੰਗ ਉਡਾਅ ਰਿਹਾ ਸੀ।ਇਸ ਦੌਰਾਨ ਉਹ ਖੇਤ ‘ਚ ਪਹੁੰਚ ਕੇ ਬੋਰਵੈੱਲ ‘ਚ ਡਿੱਗ ਗਿਆ। ਕਾਫੀ ਦੇਰ ਤੱਕ ਬੱਚਾ ਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਭਾਲ ਸ਼ੁਰੂ ਕੀਤੀ। ਉਸਦਾ ਸਿਰ ਬੋਰਵੈੱਲ ਦੇ ਟੋਏ ਵਿੱਚ ਦੇਖਿਆ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਪਤੰਗ ਉਡਾਉਂਦਿਆਂ ਬੋਰਵੈਲ ‘ਚ ਡਿੱਗੇ ਬੱਚੇ ਨੂੰ 16 ਘੰਟੇ ਬਾਅਦ ਬਾਹਰ ਕੱਢਿਆ, ਹਾਲਤ ਗੰਭੀਰ