ਚੰਡੀਗੜ੍ਹ, 29 ਦਸੰਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਵਿੱਚ ਕੁਝ ਪਿੰਡਾਂ ਦੇ ਨਾਮ ਅਜਿਹੇ ਹਨ ਜਿੰਨਾਂ ਨੂੰ ਸੁਣਕੇ ਹਾਸੀ ਆਉਂਦੀ ਹੈ ਅਤੇ ਕੁਝ ਅਜਿਹੇ ਨਾਮ ਵੀ ਹਨ ਜਿੰਨਾਂ ਦਾ ਨਾਮ ਲੈਣ ਲੱਗਿਆ ਵੀ ਸ਼ਰਮ ਆਉਂਦੀ ਹੈ। ਦਾਰੂ ਨੂੰ ਇਕ ਨਸ਼ੀਲੀ ਚੀਜ਼ ਮੰਨਿਆ ਜਾਂਦਾ ਹੈ, ਪ੍ਰੰਤੂ ਝਾਰਖੰਡ ਦਾ ਇਕ ਅਜਿਹਾ ਪਿੰਡ ਹੈ ਜਿਸ ਦਾ ਨਾਮ ਹੀ ਦਾਰੂ ਹੈ।
ਲੋਕਾਂ ਦੇ ਇਕ ਦੂਜੇ ਨੂੰ ਕੁੱਤਾ ਕਹਿਣ ਉਤੇ ਲੜਾਈ ਦਾ ਰੂਪ ਧਾਰਨ ਕਰ ਜਾਂਦੀ ਹੈ। ਪ੍ਰੰਤੂ ਕਰਨਾਟਕ ਵਿੱਚ ਕੇਰਲ ਦੀ ਹੱਦ ਵੱਲ ਇਕ ਅਜਿਹਾ ਪਿੰਡ ਹੈ ਜਿਸ ਦਾ ਨਾਮ ਹੀ ਕੁੱਤਾ ਹੈ। ਇਹ ਇਕ ਛੋਟਾ ਜਾ ਪਿੰਡ ਹੈ।
ਸਾਡੇ ਲੋਕ ਜੇਕਰ ਟੱਟੀ ਖਾਨਾ ਦਾ ਨਾਮ ਲੈਣ ਦਾ ਕਈ ਲੋਕਾਂ ਨੂੰ ਉਲਟੀ ਆਉਣ ਵਾਲੀ ਹੋ ਜਾਂਦੀ ਹੈ। ਪ੍ਰੰਤੂ ਤੇਲੰਗਾਨਾ ਵਿੱਚ ਇਕ ਅਜਿਹਾ ਪਿੰਡ ਹੈ ਜਿਸ ਦਾ ਨਾਮ ਹੀ ਟੱਟੀਖਾਨਾ ਹੈ। ਸੁਣਨ ਨੂੰ ਇਹ ਕਾਫੀ ਅਜੀਬ ਹੈ।
ਆਪਣੇ ਆਪ ਨੂੰ ਬਦਕਿਸਮਤ ਸਮਝ ਕੇ ਝੁਰਨ ਦੀ ਲੋੜ ਨਹੀਂ ਹੈ। ਅਜਿਹਾ ਹੀ ਇਕ ਉਤਰ ਪ੍ਰਦੇਸ਼ ਵਿੱਚ ਪਿੰਡ ਹੈ ਜਿਸ ਦਾ ਨਾਮ ਹੀ ਪਨੌਤੀ ਹੈ।
ਗਧਾ ਕਹਿਣ ਉਤੇ ਲੋਕ ਬਹੁਤ ਹੀ ਗੁੱਸਾ ਕਰਦੇ ਹਨ। ਗੁਜਰਾਤ ਵਿੱਚ ਗਧਾ ਪਿੰਡਾ ਹੈ। ਇਹ ਪਿੰਡ ਜਿਲ੍ਹਾ ਕਾਂਠਾ ਵਿੱਚ ਪੈਂਦਾ ਹੈ।
(ਫੋਟੋ ਗੂਗਲ ਮੈਪ ਤੋਂ)