ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀਆਂ ਸ਼ਹਾਦਤਾਂ ਤੋਂ ਸਬਕ ਸਿੱਖਾਂ ਦੀ ਲੋੜ : ਪ੍ਰੋ. ਬਡੁੰਗਰ

Punjab

ਪਟਿਆਲਾ , 29 ਦਸੰਬਰ , ਦੇਸ਼ ਕਲਿੱਕ ਬਿਓਰੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕਿਹਾ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਮੁਗਲ ਹਕੂਮਤ ਪਾਸੋਂ ਠੰਡੇ ਬੁਰਜ ਪਿੱਛੇ ਮੁਗਲ ਹਕੂਮਤ ਵੱਲੋਂ ਵੱਲੋਂ ਪੋਹ ਮਹੀਨੇ ਦੀਆਂ ਠੰਡੋ ਠਾਰ ਰਾਤਾਂ ਵਿੱਚ ਗਰਮ ਦੁੱਧ ਪਿਲਾਉਣ ਦੀ ਸੇਵਾ ਕਰਨ ਵਾਲੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਸੋਨੇ ਦੀਆਂ ਖੜੀਆਂ ਮੋਹਰਾਂ ਪ੍ਰਾਪਤ ਕਰਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਲਈ ਜਗ੍ਹਾ ਖਰੀਦਣ ਵਾਲੇ ਗੁਰੂ ਘਰਾਂ ਦੇ ਨਿਸ਼ਕਾਮ ਸੇਵਕ ਦੀਵਾਨ ਟੋਡਰ ਮਲ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

 ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ 28 ਦਸੰਬਰ 1704 ਨੂੰ ਇਹਨਾਂ ਮਹਾਨ ਸੇਵਕਾਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸਹਾਇਤਾ ਕਰਨ ਬਦਲੇ ਪਰਿਵਾਰਾਂ ਸਮੇਤ ਕੋਲੂ ਵਿੱਚ ਪੀੜ ਕੇ ਕੀਮਾ ਕੀਮਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਿੱਥੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਦੀ ਮਿਸਾਲ ਦੁਨੀਆਂ ਦੇ ਕਿਧਰੇ ਵੀ ਕੋਨੇ ਵਿੱਚ ਨਹੀਂ ਮਿਲਦੀ, ਉੱਥੇ ਹੀ ਅਜਿਹੇ ਨਿਸ਼ਕਾਮ ਗੁਰੂ ਘਰਾਂ ਦੇ ਸੇਵਕਾਂ ਦੀ ਸ਼ਹਾਦਤ ਵੀ ਨਹੀਂ ਦੇਖਣ ਨੂੰ ਮਿਲਦੀ ਤੇ ਅਜਿਹੀਆਂ ਲਾਸਾਨੀਆਂ ਕੁਰਬਾਨੀਆਂ ਤੋਂ ਅੱਜ ਸਬਕ ਸਿੱਖਣ ਦੀ ਲੋੜ ਹੈ ਕਿਸ ਤਰ੍ਹਾਂ ਗੁਰੂ ਘਰ ਦੇ ਲਈ, ਗੁਰੂ ਲਈ, ਧਰਮ ਈਮਾਨ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਗਈਆਂ ਤੇ ਇਨ੍ਹਾਂ ਨਿਸ਼ਕਾਮ ਸੇਵਕਾਂ ਨੂੰ ਪਰਿਵਾਰਾਂ ਸਮੇਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸਹਾਇਤਾ ਕਰਨ ਬਦਲੇ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਹੋਵੇ।

Published on: ਦਸੰਬਰ 29, 2024 7:41 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।