ਬੇਂਗਲੁਰੂ, 29 ਦਸੰਬਰ, ਦੇਸ਼ ਕਲਿੱਕ ਬਿਓਰੋ :
ਬੈਂਕ ਦੇ ਇਕ ਬੈਂਕ ਮੈਨੇਜਰ ਅਤੇ ਹੋਰ ਤਿੰਨ ਕਰਮਚਾਰੀਆਂ ਨੇ ਧੋਖੇ ਨਾਲ ਬੈਂਕ ਖਾਤਿਆਂ ਵਿੱਚ 12 ਕਰੋੜ ਰੁਪਏ ਕਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਪੁਲਿਸ ਨੇ ਵਿੱਤੀ ਧੋਖਾਧੜੀ ਅਤੇ ਸਾਈਬਰ ਫਰਾਡ ਦੇ ਦੋਸ਼ ਵਿੱਚ ਐਕਸਿਸ ਬੈਂਕ ਦੇ ਇਕ ਰਿਲੇਸ਼ਨਸਿਪ ਮੈਨੇਜਰ ਅਤੇ ਤਿੰਨ ਹੋਰ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀਆਂ ਨੇ ਬੇਂਗਲੁਰੂ ਦੀ ਕੰਪਨੀ ਡ੍ਰੀਮਪਲਗ ਪੇਟੇਕ ਸਲਸ਼ਨਸ ਪ੍ਰਾਈਵੇਟ ਦੇ 12 ਕਰੋੜ ਰੁਪਏ ਕਢਵਾ ਲਏ।
ਆਰੋਪੀਆਂ ਵਿੱਚ ਮੈਨੇਜਰ ਵੈਭਗ, ਬੈਕਿੰਗ ਏਜੰਟ ਨੇਹਾ ਬੇਨ ਵਿਪਲਭਾਈ, ਇਸੋਰੈਂਸ ਏਜੰਟ ਅਤੇ ਵੈਭਵ ਦੇ ਸਾਥੀ ਸ਼ੈਲੇਸ ਦਾ ਨਾਮ ਸਾਹਮਣੇ ਆਇਆ ਹੈ।
12 ਨਵੰਬਰ ਨੂੰ ਡ੍ਰੀਮਪਲਗ ਦੇ ਅਧਿਕਾਰੀਆਂ ਨੇ ਜਦੋਂ ਦੇਖਿਆ ਕਿ ਕੁਝ ਸ਼ੱਕ ਟ੍ਰਾਂਜੈਕਸ਼ਨ ਕੰਪਨੀ ਦੇ ਖਾਤੇ ਵਿਚੋਂ ਕੀਤੇ ਗਏ ਤਾਂ ਉਨ੍ਹਾਂ ਪੋਲਿਸ ਨੂੰ ਸ਼ਿਕਾਇਤ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਐਕਸਿਸ ਬੈਂਕ ਦੇ ਦੋ ਖਾਤਿਆਂ ਵਿਚੋਂ 12.2 ਕਰੋੜ ਰੁਪਏ ਕੱਢੇ ਗਏ ਹਨ। ਇਹ ਟ੍ਰਾਂਜੈਕਸ਼ਨ 29 ਅਕਤੂਬਰ ਤੋਂ 11 ਨਵੰਬਰ ਵਿੱਚ ਹੋਈ ਹੈ। ਆਰੋਪੀਆਂ ਨੇ ਡ੍ਰੀਮਪਲਗ ਦੇ ਖਾਤਿਆਂ ਵਿਚ ਕੁਝ ਬਦਲਾਅ ਕਰਕੇ ਉਨ੍ਹਾਂ ਦਾ ਐਕਸਸ ਲੈ ਲਿਆ। ਆਰੋਪੀਆਂ ਨੇ ਜਾਲੀ ਸਾਈਨ ਬਣਾ ਕੇ ਕੰਪਨੀ ਦੇ ਬੋਰਡ ਦਾ ਪ੍ਰਸਤਾਵ ਵੀ ਤਿਆਰ ਕੀਤਾ ਸੀ ਜਿਸ ਵਿੱਚ ਈਮੇਲ ਆਈਡੀ ਅਤੇ ਰਜਿਸਟਰਡ ਮੋਬਾਇਲ ਨੰਬਰ ਬਦਲਣ ਨੂੰ ਕਿਹਾ ਗਿਆ ਸੀ। ਇਸ ਤੋਂ ਬਾਅਦ ਇਹ ਐਕਸਿਸ ਬੈਂਕ ਵੱਲੋਂ ਅਪਰੂਵ ਹੋ ਗਿਆ। ਇਸ ਤੋਂ ਬਾਅਦ ਆਰੋਪੀਆਂ ਨੇ ਓਟੀਪੀ ਰਾਹੀਂ 37 ਟਰਾਂਜੈਕਸ਼ਨ ਕੀਤੀਆਂ। ਐਕਸਿਸ ਬੈਂਕ ਦੇ ਰਿਕਾਰਡ ਤੋਂ ਪਤਾ ਚਲਿਆ ਕਿ 2021 ਵਿੱਚ ਇਨ੍ਹਾਂ ਖਾਤਿਆਂ ਨੂੰ ਚਾਰ ਯੂਜਰ ਆਈਡੀ ਦਿੱਤੀ ਗਈਸੀ। ਇਨ੍ਹਾਂ ਵਿਚੋਂ ਕੇਵਲ ਦੋ ਹੀ ਐਕਟਿਵ ਹਨ। ਦੱਸਿਆ ਗਿਆ ਕਿ ਆਰੋਪੀਆਂ ਨੇ 15 ਕਰੋੜ ਦਾ ਟਰਾਂਜੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰੰਤੂ ਯੂਜਰ ਆਈਡੀ ਇਨਐਕਟਿਵ ਹੋਣ ਕਾਰਨ 12 ਦਾ ਹੀ ਟ੍ਰਾਂਜੈਕਸ਼ਨ ਹੋ ਸਕਿਆ। ਦੇਸ਼ ਭਰ ਵਿੱਚ ਕਹੀ ਖਾਤਿਆਂ ਤੋਂ ਪੈਸੇ ਕਢਵਾਏ ਗਏ ਹਨ। ਪੁਲਿਸ ਹੁਣ ਜਾਂਚ ਕਰ ਰਹੀ ਹੈ।