ਜੀਂਦ, 29 ਦਸੰਬਰ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 3500 ਚੂਹੀਆਂ ਅਤੇ 150 ਚੂਹੇ ਚੋਰੀ ਹੋ ਗਈ। ਚੂਹੇ ਤੇ ਚੂਹੀਆਂ ਦੇ ਨਾਲ 12 ਬੋਰੀ ਖਾਣਾ ਵੀ ਚੋਰੀ ਹੋ ਗਿਆ। ਜੀਂਦ ਦੇ ਪਿੰਡ ਢਾਠਰਥ ਵਿੱਚ ਬਣੇ ਐਨੀਮਲ ਹਾਊਸ ਵਿੱਚ ਬੀਤੇ ਦਿਨੀਂ ਚੋਰੀ ਹੋ ਗਈ। ਇਸ ਸਬੰਧੀ ਪਿਲੂਖੇੜਾ ਥਾਣਾ ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਿੰਡ ਦੇ ਰਾਜੇਸ਼ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਪਿੰਡ ਵਿੱਚ ਐਨੀਮਲ ਹਾਊਸ ਬਣਾਇਆ ਹੈ। ਪਿਛਲੇ 4 ਸਾਲ ਤੋਂ ਇੱਥੇ ਸੁਨੀਲ ਸ਼ਰਮਾ ਜੋ ਕਿ ਜੰਮੂ ਦਾ ਰਹਿਣ ਵਾਲਾ ਬਤੌਰ ਮੈਨੇਜਰ ਕੰਮ ਕਰਦਾ ਹੈ। ਉਸਨੇ ਕਿਹਾ ਕਿ ਜਦੋਂ ਬੀਤੇ 17 ਦਸੰਬਰ ਨੂੰ ਚੂਹਿਆਂ ਦਾ ਸਟਾਕ ਦੇਖਿਆ ਉਤੇ ਉਥੇ ਚੂਹੇ ਘੱਟ ਸਨ। ਉਸ ਨੂੰ ਸੁਨੀਲ ਸ਼ਰਮਾ ਉਤੇ ਸ਼ੱਕ ਹੋਇਆ। ਇਸ ਤੋਂ ਬਾਅਦ ਮੈਂ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਨਗਰਾਨੀ ਸ਼ੁਰੂ ਕਰ ਦਿੱਤੀ।
ਉਸਨੇ ਕਿਹਾ 19 ਦਸੰਬਰ ਦੀ ਰਾਤ ਨੂੰ ਰਾਜੇਸ਼ ਨੇ ਆਪਣੇ ਫੌਲ ਵਿੱਚ ਐਨੀਮਲ ਹਾਊਸ ਦੇ ਕੈਮਰੇ ਖੋਲ੍ਹ ਕੇ ਦੇਖਿਆ ਕਿ ਫੀਡ ਦੇ 12 ਕੱਟੇ ਇਕ ਛੋਟੇ ਹਾਥੀਂ ਵਿੱਚ ਲੋਡ ਕਰਕੇ ਲਜਾਏ ਜਾ ਰਹੇ ਹਨ। ਛੋਟੇ ਹਾਥੀ ਦਾ ਪਿੱਛਾ ਕੀਤਾ ਤਾਂ ਪਤਾ ਚਲਿਆ ਕਿ ਸੰਜੇ ਕੁਮਾਰ ਵਾਸੀ ਬਿਰੌਲੀ ਇਕ ਪੈਟਰੋਲ ਪੰਪ ਉਤੇ ਆਪਣੀ ਗੱਡੀ ਲੈ ਕੇ ਆਇਆ ਅਤੇ ਉਥੋਂ ਛੋਟੇ ਹਾਥੀ ਵਿਚੋਂ ਕੱਟੇ ਉਤਰਵਾ ਕੇ ਆਪਣੀ ਗੱਡੀ ਵਿੱਚ ਰਖਵਾ ਲਏ। ਪੁਲਿਸ ਨੇ ਥਾਣਾ ਸੁਨੀਲ ਸ਼ਰਮਾ ਅਤੇ ਸੰਜੇ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਦੱਸਿਆ ਕਿ 12 ਕੱਟੇ ਫੀਡ, 3500 ਚੂਹੀਆਂ ਅਤੇ 150 ਚੂਹੇ ਚੋਰੀ ਹੋ ਗਏ ਹਨ। ਉਸਨੇ ਆਪਣੇ ਮੁਲਾਜ਼ਮ ਉਤੇ ਦੋਸ਼ ਲਗਾਏ ਹਨ। ਪੁਲਿਸ ਨੇ ਮਾਮਲੇ ਵਿੱਚ ਆਰੋਪੀ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੂਜੇ ਨੂੰ ਫੜ੍ਹਨ ਲਈ ਯਤਨ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਛੋਟੇ ਪਸ਼ੂਆਂ ਉਤੇ ਖੋਜ, ਗੈਰ ਖੋਜ਼ ਅਤੇ ਵਪਾਰਿਕ ਉਦੇਸ ਨਾਲਬ੍ਰੀਡਿੰਗ ਲਈ ਐਨੀਮਲ ਹਾਊਸ ਬਣਾਇਆ ਗਿਆ ਹੈ।