ਪਟਿਆਲਾ: 30 ਦਸੰਬਰ, ਦੇਸ਼ ਕਲਿੱਕ ਬਿਓਰੋ
ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ) ਦੇ ਸੱਦੇ ਤੇ ਪਟਿਆਲਾ ਸ਼ਹਿਰ ਨੂੰ ਆਉਣ ਵਾਲੀਆਂ ਸੜਕਾਂ ਪਟਿਆਲਾ- ਸੰਗਰੂਰ ਰੋਡ ਤੇ ਮਹਿਮਦ ਪੁਰ , ਪਟਿਆਲਾ – ਚੰਡੀਗੜ੍ਹ ਰੋਡ ਤੇ ਧਰੇੜੀ ਟੋਲ ਪਲਾਜ਼ਾ, ਪਟਿਆਲਾ – ਨਾਭਾ ਰੋਡ ਤੇ ਕਲਿਆਣ , ਪਟਿਆਲਾ – ਸਰਹਿੰਦ ਰੋਡ ਪਿੰਡ ਹਰਦਾਸਪੁਰ, ਪਟਿਆਲਾ – ਦੇਵੀਗੜ੍ਹ ਰੋਡ ਜੋੜੀਆਂ ਸੜਕਾਂ, ਪਟਿਆਲਾ ਭਾਦਸੋਂ ਰੋਡ ਤੇ ਪਿੰਡ ਸਿੱਧੂਵਾਲ, ਪਟਿਆਲਾ – ਘਨੌਰ ਰੋਡ ਪਿੰਡ ਚੱਪੜ ਤੇ ਸੜਕਾਂ ਮੁਕੰਮਲ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੀਆਂ। ਇਸੇ ਤਰ੍ਹਾਂ ਨਾਭਾ ਵਿਖੇ ਬੌੜਾਂ ਗੇਟ, ਸਮਾਣਾ ਵਿਖੇ ਬੰਦਾ ਸਿੰਘ ਬਹਾਦਰ ਚੌਂਕ ਤੇ ਪਿੰਡ ਨਿਆਲ ਬਾਈਪਾਸ ,ਪਾਤੜਾਂ ਵਿੱਖੇ ਕੈਂਥਲ ਰੋਡ ਪਿੰਡ ਅਰਨੋ ਅਤੇ ਰਾਜਪੁਰਾ ਵਿਖੇ ਗਗਨ ਚੌਂਕ ਵਿੱਖੇ ਸੜਕਾਂ ਜਾਮ ਰਹੀਆਂ। ਵੱਖ ਵੱਖ ਧਰਨਿਆਂ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਭਟੇੜੀ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਸੰਬੋਧਨ ਕੀਤਾ ਜਿਹਨਾਂ ਵਿੱਚ ਡਾ ਜਰਨੈਲ ਸਿੰਘ ਕਾਲੇਕੇ, ਗੁਰਵਿੰਦਰ ਸਿੰਘ ਸਦਰਪੁਰ, ਰਣਜੀਤ ਸਿੰਘ ਸਵਾਜਪੁਰ, ਸਤਵੰਤ ਸਿੰਘ ਵਜੀਦਪੁਰ, ਗੁਰਧਿਆਨ ਸਿੰਘ ਸਿਓਂਨਾ, ਮਨਜੀਤ ਸਿੰਘ ਨਿਆਲ਼, ਬਲਕਾਰ ਸਿੰਘ ਬੈਂਸ, ਇੰਦਰਮੋਹਨ ਸਿੰਘ ਘੁਮਾਣ, ਗੁਰਨਾਮ ਸਿੰਘ ਢੈਂਠਲ, ਸੁਰਿੰਦਰ ਸਿੰਘ ਕਕਰਾਲਾ, ਅਜਾਇਬ ਸਿੰਘ ਟਿਵਾਣਾ,ਪਵਨ ਪਸਿਆਣਾ ਵਿਕਰਮਜੀਤ ਸਿੰਘ ਅਰਨੋਂ ,ਜਗਤਾਰ ਸਿੰਘ ਬਰਸਟ,ਤੇਜਿੰਦਰ ਸਿੰਘ ਰਾਜਗੜ੍ਹ, ਚਮਕੌਰ ਸਿੰਘ ਭੇਡਪੁਰਾ , ਸੁਖਵਿੰਦਰ ਸਿੰਘ ਸਫੇੜਾ, ਜਗਜੀਤ ਸਿੰਘ ਨੱਥੂਮਾਜਰਾ,ਬਲਜਿੰਦਰ ਸਿੰਘ ਢੀਂਡਸਾ, ਮੁਖਤਿਆਰ ਸਿੰਘ ਢੀਂਡਸਾਂ, ਦੇਵਿੰਦਰ ਕੌਰ ਹਰਦਾਸਪੁਰ, ਇੰਦਰਜੀਤ ਸਿੰਘ ਬਾਰਨ, ਜੰਗ ਸਿੰਘ ਭਤੇੜੀ , ਚਮਕੌਰ ਸਿੰਘ ਘਨੁੜਕੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗੁਰਮੇਲ ਸਿੰਘ ਢਕਰੱਬਾ , ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਗਟ ਸਿੰਘ ਕਾਲਾ ਝਾੜ , ਡਾ ਹਾਕਮ ਸਿੰਘ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ,ਪਰਵਿੰਦਰ ਸਿੰਘ ਬਾਬਰਪੁਰ , ਮਨਦੀਪ ਸਿੰਘ ਭੁਤਗੜ, ਜਗਮੇਲ ਸਿੰਘ ਬੰਮਣਾ, ਬਲਕਾਰ ਸਿੰਘ ਸਿੱਧੂਵਾਲ, ਯਾਦਵਿੰਦਰ ਸਿੰਘ ਕੂਕਾ,ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਸੰਬੋਧਨ ਕਰਦਿਆਂ ਕਿਹਾ ਕਿ ਦੋਵੇਂ ਫੋਰਮਾਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ 12 ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਬਾਰਡਰਾਂ ਦੇ ਅੰਦੋਲਣ ਕੀਤਾ ਜਾ ਰਿਹਾ ਹੈ ਪਰ ਸਰਕਾਰ ਵਲੋ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ, ਰਭੜ੍ਹ ਦੀਆਂ ਗੋਲੀਆਂ ਮਾਰੀਆਂ ਗਈਆਂ ਜਿਸ ਕਰਕੇ ਦਰਜਨਾਂ ਕਿਸਾਨ ਜਖਮੀ ਹੋਏ ਸੁਭਕਰਨ ਸਿੰਘ ਬਲੋ ਨੂੰ ਸਿੱਧੀ ਗੋਲੀ ਮਾਰਕੇ ਸ਼ਹੀਦ ਕੀਤਾ ਗਿਆ ਤੇ ਦਰਜਨਾਂ ਹੀ ਕਿਸਾਨ ਮੋਰਚਿਆਂ ਵਿੱਚ ਜਾਣ ਗੁਆ ਚੁੱਕੇ ਹਨ ਪਹਿਲਾ ਕੇਂਦਰ ਸਰਕਾਰ ਇਹ ਬਹਾਨਾ ਲਾ ਰਹੀ ਸੀ ਕਿ ਕਿਸਾਨ ਵੱਡੇ ਵੱਡੇ ਟਰੈਕਟਰ ਨਾਲ ਲੈ ਕੇ ਜਾ ਰਹੇ ਹਨ ਜੇ ਦਿੱਲੀ ਜਾਣਾ ਹੈ ਪੈਦਲ ਜਾਣ ਹੁਣ ਜਦੋਂ ਸ਼ੰਭੂ ਬਾਰਡਰ ਤੇ 101 ਦੇ ਕਿਸਾਨ ਮਰਜੀਵੜਿਆਂ ਪੈਦਲ ਜੱਥੇ ਭੇਜੇ ਗਏ ਤਾਂ ਵੀ ਸਰਕਾਰ ਨੇ ਉਹਨਾਂ ਤੇ ਵੀ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਹਨ। ਹੁਣ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹਨ ਤਾਂ ਵੀ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਸਗੋਂ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਝੂਠ ਪਰਚਾਰ ਕਰ ਰਹੀ ਹੈ ਕਿ ਡੱਲੇਵਾਲ ਨੂੰ ਕਿਸਾਨ ਆਗੂਆਂ ਨੇ ਬੰਦੀ ਬਣਾਇਆ ਹੋਇਆ ਹੈ ਜਿਸ ਤੇ ਡੱਲੇਵਾਲ ਸਾਹਿਬ ਨੇ ਪ੍ਰੈਸ ਨੂੰ ਆਪਣੀ ਵਾਰਤਾ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਮਰਨ ਵਰਤ ਤੇ ਬੈਠੇ ਹਨ ਇਹ ਵਰਤ ਓਹਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾ ਉਹ ਸ਼ਹੀਦ ਨਹੀਂ ਹੋ ਜਾਂਦੇ ਇਹ ਪ੍ਰਗਟਾਵਾ ਓਹਨਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਕੇ ਤੇ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਵੀ ਕੀਤਾ ਗਿਆ ਹੁਣ ਪਤਾ ਲੱਗਿਆ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਅਪਣੀਆਂ ਫੋਰਸਾਂ ਲਗਾ ਕੇ ਧੱਕੇ ਨਾਲ ਡੱਲੇਵਾਲ ਜੀ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਦੀ ਤਾਕ ਵਿੱਚ ਹੈ ਆਗੂਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਉਥੇ ਹੋਣ ਵਾਲੇ ਨੁਕਸਾਨ ਦੀ ਦੋਵੇਂ ਸਰਕਾਰਾਂ ਜੁੰਮੇਵਾਰ ਹੋਣਗੀਆਂ ਤੇ ਪੰਜਾਬ ਤੇ ਹਰਿਆਣਾ ਵਿੱਚ ਉੱਠਣ ਵਾਲੇ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ
ਸਾਰੀਆਂ ਫਸਲਾਂ ਲਈ ਐੱਮ ਐੱਸ ਪੀ ਕਾਨੂੰਨ ਬਣਾ ਕੇ ਫ਼ਸਲਾਂ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਦਿੱਤਾ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ,ਕਿਸਾਨਾਂ ਲਈ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿਦੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋ ਬਾਹਰ ਕੀਤਾ ਜਾਵੇ, ਅਸੀਸ ਮਿਸ਼ਰਾ ਦੀ ਜਮਾਨਤ ਰੱਦ ਕੀਤੀ ਜਾਵੇ,ਦਿੱਲੀ ਅੰਦੋਲਨ ਸਮੇਤ ਦੇਸ਼ ਭਰ ਦੇ ਸਾਰੇ ਕਿਸਾਨ ਅੰਦੋਲਨਾਂ ਦੌਰਾਨ ਦਰਜ਼ ਸਾਰੇ ਕੇਸ ਰੱਦ ਕੀਤੇ ਜਾਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ।
ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਵਰੇ ਦਿੱਲੀ ਅੰਦੋਲਨ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰ ਵਿਸਵਾਸ਼ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ ਪਰ ਆਰਡੀਨੈਂਸਾਂ ਰਾਹੀਂ ਇਸ ਨੂੰ ਟੇਢੇ ਤਰੀਕੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਰੱਦ ਕੀਤਾ ਜਾਵੇ,ਦਿੱਲੀ ਅੰਦੋਲਨ ਨਾਲ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋ ਬਾਹਰ ਕੀਤਾ ਜਾਵੇ। ਮਨਰੇਗਾ ਤਹਿਤ ਦਿਹਾੜੀ ਵਧਾਕੇ 200 ਦਿਨ ਕੀਤੀ ਜਾਵੇ।