ਚੰਡੀਗੜ੍ਹ, 30 ਦਸੰਬਰ, ਦੇਸ਼ ਕਲਿੱਕ ਬਿਓਰੋ :
ਬਹੁਤੇ ਪੁਰਾਣੇ ਸਮਾਰਟ ਫੋਨ ਵਰਤਣ ਵਾਲਿਆਂ ਨੂੰ ਨਵੇਂ ਸਾਲ ਭਾਵ ਇਕ ਜਨਵਰੀ ਨੂੰ ਵੱਡਾ ਝਟਕਾ ਲਗ ਸਕਦਾ ਹੈ। ਵਟਸਐਪ ਇਕ ਜਨਵਰੀ ਤੋਂ ਕੁਝ ਮੋਬਾਇਲ ਫੋਨਾਂ ਉਤੇ ਆਪਣੀ ਸਰਵਿਸ ਬੰਦ ਕਰਨ ਜਾ ਰਿਹਾ ਹੈ। 1 ਜਨਵਰੀ 2025 ਤੋਂ ਕੁਝ ਮੋਬਾਇਲਾਂ ਉਤੇ ਵਟਸਐਪ ਬੰਦ ਹੋ ਜਾਵੇਗਾ। ਵਟਸਐਪ ਉਤੇ ਨਾ ਕੋਈ ਮੈਸਜ ਆਵੇਗਾ ਅਤੇ ਨਾ ਹੀ ਕੋਈ ਭੇਜ ਸਕਣਗੇ। ਵਟਸਐਪ ਦੀ ਕੰਪਨੀ ਮੇਟਾ (Meta) ਨੇ ਕਿਹਾ ਹੈ ਕਿ ਵਟਸਐਪ ਨਵੇਂ ਸਾਲ ਤੋਂ ਉਨ੍ਹਾਂ ਐਂਡਰਾਇਡ ਡਿਵਾਈਸਜ਼ ਉਤੇ ਕੰਮ ਨਹੀਂ ਕਰੇਗਾ ਜੋ KitKat OS ਜਾਂ ਫਿਰ ਉਸ ਤੋਂ ਪੁਰਾਣੇ ਵਰਜਨ ਉਤੇ ਚਲਦੀ ਹੈ। ਵਟਸਐਪ ਹਰ ਸਾਲ ਅਜਿਹੇ ਚੁਕਦਾ ਹੈ ਕਿ ਕਦਮ ਚੁਕਦਾ ਰਹਿੰਦਾ ਹੈ। ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਐਂਡਰਾਇਡ KitKat ਨੂੰ ਸਾਲ 2013 ਵਿੱਚ ਲਿਆਂਦਾ ਗਿਆ ਸੀ। ਇਸ ਦਾ ਮਤਲਬ ਹੈ ਕਿ ਸਪੋਰਟ ਬਹੁਤ ਪੁਰਾਣੀ ਸਮਾਰਟ ਫੋਨ ਵਿੱਚ ਬੰਦ ਹੋਣ ਜਾ ਰਿਹਾ ਹੈ। ਜਿੰਨਾਂ ਮੋਬਾਇਲਾਂ ਉਤੇ ਵਟਸਐਪ ਨਹੀਂ ਚਲੇਗਾ ਉਨ੍ਹਾਂ ਵਿੱਚ Samsung : Galaxy Note 2, Galaxy S3, Galaxy S4 Mini, Galaxy Ace 3, LG Optimus G, Nexus 4, G2 Mini, L90, Motorola : Moto G (1st Gen), Razr HD, Moto E 2014, HTC : One X, One X+, Desire 500, Desire 601, Sony : Xperia Z, Xperia SP, Xperia T, Xperia V ਸ਼ਾਮਲ ਹਨ।