ਪੰਜਾਬ ਬੰਦ ਦੌਰਾਨ ਕਿਸਾਨਾਂ ਅਤੇ ਲੋਕਾਂ ਵਿਚਾਲੇ ਤਕਰਾਰ, ਗੱਡੀ ਚੜ੍ਹਾਉਣ ਦੀ ਕੋਸ਼ਿਸ਼

Punjab

ਲੁਧਿਆਣਾ, 30 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਬੰਦ ਦੌਰਾਨ ਕਿਸਾਨਾਂ ਅਤੇ ਲੋਕਾਂ ਵਿਚਾਲੇ ਤਕਰਾਰ ਦੇ ਕੁਝ ਮਾਮਲੇ ਵੀ ਸਾਹਮਣੇ ਆਏ। ਇਨ੍ਹਾਂ ਵਿੱਚ ਲੁਧਿਆਣਾ ਦੇ ਬਸਤੀ ਜੋਧੇਵਾਲ ਚੌਕ ਅਤੇ ਖੰਨਾ ਵਿੱਚ ਜਾਮ ਲਾਉਣ ਨੂੰ ਲੈ ਕੇ ਕਿਸਾਨਾਂ ਅਤੇ ਲੋਕਾਂ ਵਿੱਚ ਤਕਰਾਰ ਹੋ ਗਈ।
ਲਾਡੋਵਾਲ ਟੋਲ ਪਲਾਜ਼ਾ ‘ਤੇ ਸੜਕ ਜਾਮ ਲਗਾ ਰਹੇ ਕਿਸਾਨਾਂ ‘ਤੇ ਇੱਕ ਵਿਅਕਤੀ ਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ।ਉਸ ਨੇ ਕਿਹਾ ਕਿ ਇਹ ਗਲਤੀ ਨਾਲ ਹੋਇਆ ਹੈ।
ਇਸ ਦੌਰਾਨ ਜਲੰਧਰ ‘ਚ ਕਿਸਾਨਾਂ ਦੇ ਜਾਮ ‘ਚ ਵਿਆਹ ਦੀ ਬਾਰਾਤ ਫਸ ਗਈ। ਇਨ੍ਹਾਂ ਵਿੱਚ ਲਾੜੇ ਦੀ ਕਾਰ ਵੀ ਸੀ। ਹਾਲਾਂਕਿ ਲਾੜੇ ਨੇ ਬਾਹਰ ਨਿਕਲ ਕੇ ਕਿਸਾਨ ਯੂਨੀਅਨ ਦਾ ਝੰਡਾ ਫੜ ਲਿਆ ਅਤੇ ਕਿਸਾਨ -ਮਜ਼ਦੂਰ ਜ਼ਿੰਦਾਬਾਦ ਦੇ ਨਾਅਰੇ ਲਗਾਏ। ਫਿਰ ਉਹ ਵਿਆਹ ਦੀ ਬਾਰਾਤ ਲੈ ਕੇ ਅੱਗੇ ਚਲਾ ਗਿਆ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।