ਨਵੀਂ ਦਿੱਲੀ, 30 ਦਸੰਬਰ, ਦੇਸ਼ ਕਲਿੱਕ ਬਿਓਰੋ :
ਆਪਣੇ ਵਿਸ਼ਵਾਸ ਮੁਤਾਬਕ ਲੋਕ ਧਾਰਮਿਕ ਥਾਵਾਂ ਉਤੇ ਘਰ ਪਰਿਵਾਰ ਲਈ ਤਰੱਕੀ, ਸੁੱਖ ਦੀ ਮੰਨਤ ਮੰਗਦੇ ਤਾਂ ਆਮ ਸੁਣੇ ਹਨ, ਪਰ ਇਕ ਕੋਈ ਇਹ ਮੰਨਤ ਮੰਗੇ ਵੀ ਮੇਰੀ ਸੱਸ ਮਰ ਜਾਵੇ ਤਾਂ ਹੈਰਾਨ ਕਰਨ ਵਾਲਾ ਮਾਮਲਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਰਨਾਟਕ ਵਿੱਚ, ਜਿੱਥੇ ਕਿਸੇ ਵੱਲੋਂ ਇਹ ਮੰਨਤ ਮੰਗੀ ਗਈ ਹੈ। ਕਰਨਾਟਕ ਦੇ ਜ਼ਿਲ੍ਹਾ ਕਲਬੁਰਗੀ ਵਿੱਚ ਦੇਵੀ ਦੇ ਮੰਦਰ ਦੀ ਦਾਨ ਪੇਟੀ ਵਿੱਚ ਇਕ ਨੋਟ ਨਿਕਲਿਆ ਹੈ ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਅਫਜਲਪੁਰ ਤਾਲੁਕਾ ਦੇ ਕਾਤਾਦਰਗੀ ਖੇਤਰ ਵਿਚ ਭਾਗਯਵੰਤੀ ਮੰਦਰ ਹੈ। ਮੰਦਰ ਦਾ ਦਾਨ ਪੱਤਰ ਭਰ ਗਿਆ ਤਾਂ ਪ੍ਰਬੰਧਕਾਂ ਨੇ ਦਾਨ ਪੱਤਰ ਵਿੱਚ ਚੜ੍ਹਾਵੇ ਦੀ ਗਿਣਤੀ ਸ਼ੁਰੂ ਕੀਤੀ। ਇਸ ਦੌਰਾਨ ਇਕ 20 ਰੁਪਏ ਦਾ ਨੋਟ ਨਿਕਲਿਆ ਜਿਸ ਨੋਟ ਉਤੇ ਇਕ ਫਰਿਆਦ ਲਿਖੀ ਹੋਈ ਸੀ। ਨੋਟ ਉਤੇ ਲਿਖਿਆ ਹੋਇਆ ਸੀ, ‘ਮਾਂ, ਮੇਰੀ ਸੱਸ ਛੇਤੀ ਮਰ ਜਾਵੇ।
ਮੰਦਰ ਦੀ ਦਾਨ ਪੇਟੀ ਵਿਚੋਂ 60 ਲੱਖ ਰੁਪਏ ਨਗਦ, 1 ਕਿਲੋ ਚਾਂਦੀ ਅਤੇ 200 ਤੋਲਾ ਸੋਨੇ ਦੇ ਗਹਿਣੀ ਮਿਲੇ, ਪ੍ਰੰਤੂ ਇਨ੍ਹਾਂ ਸਭ ਵਿੱਚੋਂ 20 ਰੁਪਏ ਦਾ ਨੋਟ ਖੂਬ ਧਿਆਨ ਖਿੱਚ ਰਿਹਾ ਹੈ।