ਮੋਹਾਲੀ, 30 ਦਸੰਬਰ, ਦੇਸ਼ ਕਲਿੱਕ ਬਿਓਰੋ :
ਕਿਸਾਨ ਯੂਨੀਅਨਾਂ ਵੱਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਤਹਿਤ ਮੋਹਾਲੀ ਵਿਚ ਭਰਮਾ ਹੁੰਗਾਰਾ ਮਿਲਿਆ ਹੈ। ਅੱਜ ਕਿਸਾਨਾਂ ਵੱਲੋਂ ਜਿੱਥੇ ਏਅਰਪੋਰਟ ਉਤੇ ਜਾਮ ਕੀਤਾ ਗਿਆ ਉਥੇ ਮੋਹਾਲੀ ਦੇ ਬਾਜ਼ਾਰ ਵੀ ਬੰਦ ਰਹੇ। ਮੋਹਾਲੀ ਵਿੱਚ ਏਅਰਪੋਰਟ ਰੋਡ ਨੂੰ ਕਿਸਾਨਾਂ ਵੱਲੋਂ ਪੂਰੀ ਤਰ੍ਹਾਂ ਜਾਮ ਕੀਤਾ ਗਿਆ। ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਉਤੀ ਵੀ ਆਵਾਜਾਈ ਜਾਮ ਕੀਤੀ ਗਈ।
ਮੋਹਾਲੀ ਦੇ ਬਾਜ਼ਾਰ ਵਿੱਚ ਸਿਰਫ ਮੈਡੀਕਲ ਨਾਲ ਸਬੰਧਤ ਦੁਕਾਨਾਂ ਨੂੰ ਛੱਡਕੇ ਸਭ ਦੁਕਾਨਾਂ ਬੰਦ ਸਨ। ਬਜ਼ਾਰ ਵਿੱਚ ਕਿਸਾਨ ਟਰੈਕਟਰ ਉਤੇ ਦੁਕਾਨਾਂ ਬੰਦ ਰੱਖਣ ਦੀ ਅਪੀਲ ਕਰ ਰਹੇ ਸਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਬੰਦ ਦੇ ਚਲਦਿਆਂ ਅੱਜ ਪੰਜਾਬ ਭਰ ਵਿੱਚ ਸੜਕਾਂ ਉਤੇ ਜਾਮ ਲੱਗੇ ਹੋਏ ਹਨ। ਰੇਲਵੇ ਵੱਲੋਂ ਵੀ 100 ਤੋਂ ਜ਼ਿਆਦਾ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ।