ਚੰਡੀਗੜ੍ਹ, 30 ਦਸੰਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ‘ਚ ਕੰਪਨੀ ਚਲਾ ਰਹੇ ਪਤੀ-ਪਤਨੀ ‘ਤੇ ਕੁੱਟਮਾਰ ਦੇ ਮਾਮਲੇ ‘ਚ IRB ਨੇ ASI ਜੋਗਿੰਦਰ ਦਾ ਤਬਾਦਲਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੌਕੀ ‘ਤੇ ਤਾਇਨਾਤ ਕਾਂਸਟੇਬਲ ਕੁਲਦੀਪ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਸਐਚਓ ਸਤਿੰਦਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ‘ਤੇ ਤੱਥਾਂ ਨੂੰ ਛੁਪਾਉਣ ਅਤੇ ਲਾਪਰਵਾਹੀ ਵਰਤਣ ਦਾ ਦੋਸ਼ ਹੈ।
ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੀ ਗਗਨਦੀਪ ਸ਼ਰਮਾ ਅਤੇ ਉਸ ਦੇ ਪਤੀ ਦੀ 25 ਦਸੰਬਰ ਨੂੰ ਸੈਕਟਰ-34 ‘ਚ ਮੁਲਜ਼ਮ ਲਵਪ੍ਰੀਤ ਮਾਨ ਨੇ ਕੁੱਟਮਾਰ ਕੀਤੀ ਸੀ। ਦੋਸ਼ ਹੈ ਕਿ ਲਵਪ੍ਰੀਤ ਨੇ ਗਗਨਦੀਪ ਦਾ ਰਸਤਾ ਰੋਕ ਕੇ ਛੇੜਛਾੜ ਕੀਤੀ ਅਤੇ ਪਿਸਤੌਲ ਦਿਖਾ ਕੇ ਧਮਕੀ ਦਿੱਤੀ।
ਗਗਨਦੀਪ ਮਦਦ ਲਈ ਨਜ਼ਦੀਕੀ ਪੁਲਸ ਚੌਕੀ ‘ਚ ਗਈ ਪਰ ਉਥੇ ਮੌਜੂਦ ਸਿਪਾਹੀ ਕੁਲਦੀਪ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਵਾਪਸ ਆਉਂਦੇ ਹੀ ਲਵਪ੍ਰੀਤ ਨੇ ਗਗਨਦੀਪ ‘ਤੇ ਫਿਰ ਹਮਲਾ ਕਰ ਦਿੱਤਾ।
ਸੂਤਰਾਂ ਅਨੁਸਾਰ ਐਸਐਚਓ ਸਤਿੰਦਰ ਨੇ ਇਸ ਮਾਮਲੇ ਵਿੱਚ ਡੀਐਸਪੀ ਜਸਵਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ। ਉਸ ਨੇ ਪਿਸਤੌਲ ਦਿਖਾਉਣ ਦੀ ਘਟਨਾ ਨੂੰ ਛੁਪਾਉਂਦੇ ਹੋਏ ਕੁੱਟਮਾਰ ਅਤੇ ਛੇੜਛਾੜ ਬਾਰੇ ਹੀ ਦੱਸਿਆ। ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਕਾਰਵਾਈ ਕੀਤੀ ਗਈ।11:12 AM
Published on: ਦਸੰਬਰ 30, 2024 11:17 ਪੂਃ ਦੁਃ