ਨਵੀਂ ਦਿੱਲੀ, 30 ਦਸੰਬਰ, ਦੇਸ਼ ਕਲਿਕ ਬਿਊਰੋ :
ਭਾਜਪਾ ‘ਚ ਜਥੇਬੰਦਕ ਪੱਧਰ ‘ਤੇ ਜਲਦ ਹੀ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਨਵੇਂ ਸਾਲ ‘ਚ ਪਾਰਟੀ ਨੂੰ ਜਨਵਰੀ ਦੇ ਆਖਰੀ ਹਫਤੇ ਜਾਂ ਫਰਵਰੀ ਦੇ ਪਹਿਲੇ ਹਫਤੇ ‘ਚ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਸਕਦਾ ਹੈ। ਹਾਲਾਂਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਇਸ ਤੋਂ ਪਹਿਲਾਂ 50 ਫੀਸਦੀ ਸੂਬਿਆਂ ‘ਚ ਸੰਗਠਨ ਚੋਣਾਂ ਪੂਰੀਆਂ ਹੋਣੀਆਂ ਹਨ।
ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਵੀ 15 ਜਨਵਰੀ ਤੱਕ ਸੂਬਾ ਪ੍ਰਧਾਨ ਬਦਲੇ ਜਾਣਗੇ। ਸੰਗਠਨ ਚੋਣਾਂ ਨੂੰ ਲੈ ਕੇ ਐਤਵਾਰ ਨੂੰ ਦਿੱਲੀ ‘ਚ ਪਾਰਟੀ ਦੀ ਬੈਠਕ ਹੋਈ।
ਬੈਠਕ ਤੋਂ ਬਾਅਦ ਲੱਦਾਖ ਬੀਜੇਪੀ ਦੇ ਜਨਰਲ ਸਕੱਤਰ ਪੀਟੀ ਕੁੰਜਾਂਗ ਨੇ ਕਿਹਾ ਕਿ ਸੂਬਾ ਅਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਚੋਣਾਂ 15 ਜਨਵਰੀ, 2025 ਤੱਕ ਪੂਰੀਆਂ ਹੋਣੀਆਂ ਹਨ। ਇਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਜਨਵਰੀ ਦੇ ਅੰਤ ਤੱਕ ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਦਾ ਐਲਾਨ ਕਰ ਦਿੱਤਾ ਜਾਵੇਗਾ।
Published on: ਦਸੰਬਰ 30, 2024 8:10 ਪੂਃ ਦੁਃ