ਚੰਡੀਗੜ੍ਹ, 30 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 31 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 31 ਦਸੰਬਰ ਦੇ ਇਤਿਹਾਸ ਉੱਤੇ :-
* ਅੱਜ ਦੇ ਦਿਨ 2007 ਵਿਚ ਮਿਆਂਮਾਰ ਦੀ ਫੌਜੀ ਸਰਕਾਰ ਨੇ ਵਿਰੋਧੀ ਧਿਰ ਦੇ ਸੱਤ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਸੀ।
* 2005 ਵਿੱਚ 31 ਦਸੰਬਰ ਨੂੰ ਅਮਰੀਕਾ ਨੇ ਸੁਰੱਖਿਆ ਕਾਰਨਾਂ ਕਰਕੇ ਮਲੇਸ਼ੀਆ ਵਿੱਚ ਆਪਣਾ ਦੂਤਾਵਾਸ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਸੀ।
* 2003 ਵਿੱਚ ਅੱਜ ਦੇ ਦਿਨ ਭਾਰਤ ਅਤੇ ਹੋਰ ਸਾਰਕ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਨੇ ਸੰਮੇਲਨ ਤੋਂ ਪਹਿਲਾਂ ਗੱਲਬਾਤ ਸ਼ੁਰੂ ਕੀਤੀ ਸੀ।
* 31 ਦਸੰਬਰ 2001 ਨੂੰ ਭਾਰਤ ਨੇ ਪਾਕਿਸਤਾਨ ਨੂੰ 20 ਲੋੜੀਂਦੇ ਅਪਰਾਧੀਆਂ ਦੀ ਸੂਚੀ ਸੌਂਪੀ ਸੀ।
* ਅੱਜ ਦੇ ਦਿਨ 1998 ਵਿਚ, ਰੂਸ ਦੁਆਰਾ ਕਜ਼ਾਕਿਸਤਾਨ ਸਪੇਸ ਸੈਂਟਰ ਤੋਂ ਤਿੰਨ ਉਪਗ੍ਰਹਿ ਸਫਲਤਾਪੂਰਵਕ ਲਾਂਚ ਕੀਤੇ ਗਏ ਸਨ।
* 1984 ਵਿਚ 31 ਦਸੰਬਰ ਨੂੰ ਮੁਹੰਮਦ ਅਜ਼ਹਰੂਦੀਨ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਇੰਗਲੈਂਡ ਖਿਲਾਫ ਟੈਸਟ ਮੈਚ ਖੇਡ ਕੇ ਕੀਤੀ ਸੀ।
* ਇੰਡੋਨੇਸ਼ੀਆ ਨੂੰ 31 ਦਸੰਬਰ 1964 ਨੂੰ ਸੰਯੁਕਤ ਰਾਸ਼ਟਰ ’ਚੋਂ ਕੱਢ ਦਿੱਤਾ ਗਿਆ ਸੀ।
*ਅੱਜ ਦੇ ਦਿਨ 1962 ਵਿਚ ਹਾਲੈਂਡ ਨੇ ਦੱਖਣ-ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿਚ ਸਥਿਤ ਇਕ ਟਾਪੂ ਨਿਊ ਗਿਨੀ ਨੂੰ ਛੱਡਿਆ ਸੀ।
* 1949 ਵਿਚ 31 ਦਸੰਬਰ ਨੂੰ ਦੁਨੀਆ ਦੇ 18 ਦੇਸ਼ਾਂ ਨੇ ਇੰਡੋਨੇਸ਼ੀਆ ਨੂੰ ਮਾਨਤਾ ਦਿੱਤੀ ਸੀ।
* ਅੱਜ ਦੇ ਦਿਨ 1944 ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਹੰਗਰੀ ਨੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
* 31 ਦਸੰਬਰ 1929 ਨੂੰ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਲਾਹੌਰ ਵਿਚ ਪੂਰਨ ਆਜ਼ਾਦੀ ਲਈ ਅੰਦੋਲਨ ਸ਼ੁਰੂ ਕੀਤਾ ਸੀ।
* ਅੱਜ ਦੇ ਦਿਨ 1781 ਵਿੱਚ ਅਮਰੀਕਾ ਵਿੱਚ ਪਹਿਲਾ ‘ਬੈਂਕ ਆਫ ਨਾਰਥ ਅਮਰੀਕਾ’ ਖੋਲ੍ਹਿਆ ਗਿਆ ਸੀ।
* ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ 31 ਦਸੰਬਰ 1600 ਨੂੰ ਹੋਈ ਸੀ।