ਥਿਰੂਵਨੰਤਪੁਰਮ, 31 ਦਸੰਬਰ, ਦੇਸ਼ ਕਲਿਕ ਬਿਊਰੋ :
ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਇੱਕ ਐਂਬੂਲੈਂਸ ਦੇ ਟ੍ਰੈਫਿਕ ਜਾਮ ਵਿੱਚ ਫਸ ਜਾਣ ਕਾਰਨ ਦੋ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 54 ਸਾਲਾ ਸੁਲੇਖਾ ਅਤੇ 49 ਸਾਲਾ ਸ਼ਾਜੀਲ ਕੁਮਾਰ ਵਜੋਂ ਹੋਈ ਹੈ। ਦੋਵਾਂ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਪਰ ਐਂਬੂਲੈਂਸ ਦੇ 30 ਮਿੰਟਾਂ ਤੋਂ ਵੱਧ ਸਮੇਂ ਤੱਕ ਜਾਮ ਵਿੱਚ ਫਸੇ ਰਹਿਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਏਡਾਰੀਕੋਡ ਦੀ ਰਹਿਣ ਵਾਲੀ ਸੁਲੇਖਾ ਨੂੰ ਕੋਟਕਕਲ ਦੇ ਮਾਲਾਬਾਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (MIMS) ਤੋਂ ਇਲਾਜ ਲਈ ਕੋਝੀਕੋਡ ਦੇ ਇਕਰਾ ਹਸਪਤਾਲ ਲਿਜਾਇਆ ਜਾ ਰਿਹਾ ਸੀ।ਏਸੇ ਤਰ੍ਹਾਂ ਵਲੀਕੁੰਨੂ ਦੇ ਰਹਿਣ ਵਾਲੇ ਸ਼ਾਜੀਲ ਕੁਮਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਚੇਲਾਰੀ ਡੀਐਮਐਸ ਹਸਪਤਾਲ ਤੋਂ ਕੋਝੀਕੋਡ ਮੈਡੀਕਲ ਕਾਲਜ ਲਿਜਾਇਆ ਜਾ ਰਿਹਾ ਸੀ।
ਐਂਬੂਲੈਂਸ ਦੇ ਅੱਧਾ ਘੰਟਾ ਟ੍ਰੈਫਿਕ ਜਾਮ ‘ਚ ਫਸਣ ਕਾਰਨ ਦੋ ਮਰੀਜ਼ਾਂ ਦੀ ਮੌਤ