ਨਵੇਂ ਸਾਲ ਤੋਂ ਬਦਲ ਜਾਣਗੇ ਕਈ ਨਿਯਮ

ਸਿੱਖਿਆ \ ਤਕਨਾਲੋਜੀ ਪੰਜਾਬ

ਤੁਹਾਡੇ ਲਈ ਵੀ ਹੋ ਸਕਦੇ ਨੇ ਲਾਭਦਾਇਕ

ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿੱਕ ਬਿਓਰੋ :

ਨਵੇਂ ਸਾਲ ਤੋਂ ਹੀ ਦੇਸ਼ ਵਿੱਚ ਕਈ ਤਰ੍ਹਾਂ ਦੇ ਨਿਯਮ ਬਦਲ ਜਾਣਗੇ। ਨਵੇਂ ਸਾਲ ਦੇ ਨਾਲ ਨਾਲ ਕਈ ਨਵੇਂ ਬਦਲਾਅ ਲਾਗੂ ਹੋ ਜਾਣਗੇ।

UPI ਪੇਮੈਂਟ ਸਬੰਧੀ

ਭਲਕੇ ਤੋਂ ਯੂਪੀਆਈ ਨੂੰ ਲੈ ਕੇ ਵੱਡਾ ਬਦਲਾਅ ਹੋ ਰਿਹਾ ਹੈ। ਯੂਪੀਆਈ ਦੀ ਵਰਤੋਂ ਕਰਨ ਵਾਲੇ 1 ਜਨਵਰੀ ਤੋਂ 10 ਹਜ਼ਾਰ ਰੁਪਏ ਤੱਕ ਆਨਲਾਈਨ ਪੇਮੈਂਟ ਕਰ ਸਕਣਗੇ। ਜੋ ਕਿ ਹੁਣ ਤੱਕ ਸਿਰਫ 5000 ਰੁਪਏ ਹੀ ਕਰ ਸਕਦੇ ਸਨ। ਇਹ ਬਦਲਾਅ ਕੱਲ੍ਹ ਤੋਂ ਲਾਗੂ ਹੋ ਜਾਵੇਗਾ।

ਬੈਂਕ ਵਿਚੋਂ ਕਢਵਾ ਸਕਣਗੇ ਪੈਨਸ਼ਨ

ਪੈਨਸ਼ਨਰ ਲਈ ਇਹ ਵੱਡਾ ਬਦਲਾਅ ਹੈ ਕਿ 1 ਜਨਵਰੀ ਤੋਂ ਦੇਸ਼ ਦੀ ਕਿਸੇ ਵੀ ਬੈਂਕ ਵਿਚੋਂ ਪੈਨਸ਼ਨ ਕਢਵਾ ਸਕਣਗੇ। ਇਸ ਲਈ ਵਾਧੂ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ। ਜਦੋਂ ਕਿ ਹੁਣ ਜਿਸ ਬੈਂਕ ਵਿੱਚ ਖਾਤਾ ਹੈ ਉਸੇ ਵਿਚੋਂ ਕਢਵਾ ਸਕਦੇ ਹਨ।

ਕਿਸਾਨਾਂ ਨੂੰ ਬਿਨਾਂ ਗਾਰੰਟੀ ਮਿਲੇਗਾ ਕਰਜ਼ਾ

ਕਿਸਾਨਾਂ ਲਈ ਇਹ ਵੱਡੀ ਰਾਹਤ ਭਰੀ ਹੋਵੇਗੀ ਕਿ ਬਿਨਾਂ ਕਿਸੇ ਗਾਰੰਟੀ ਤੋਂ 2 ਲੱਖ ਰੁਪਏ ਦਾ ਲੋਨ ਲੈ ਸਕਣਗੇ। ਇਹ ਭਲਕੇ ਤੋਂ ਲਾਗੂ ਹੋ ਜਾਵੇਗਾ।

ਪੁਰਾਣੇ ਫੋਨ ਉਤੇ ਹੋ ਜਾਵੇਗਾ ਵਟਸਐਪ ਬੰਦ

ਭਲਕੇ ਤੋਂ ਕੁਝ ਮੋਬਾਇਲਾਂ ਉਤੇ ਵਟਸਐਪ ਚਲਣਾ ਬੰਦ ਹੋ ਜਾਵੇਗਾ। ਜਿਹਡੇ ਐਂਡਰਾਰਡ 4.4 (ਕਿਟਕੈਟ) ਅਤੇ ਉਸ ਤੋਂ ਪਹਿਲੇ ਵਰਜਨ ਵਿੱਚ ਕੰਮ ਕਰਦੇ ਹਨ ਉਨ੍ਹਾਂ ਉਤੇ ਭਲਕੇ ਤੋਂ ਵਟਸਐਪ ਬੰਦ ਹੋ ਜਾਣਗੇ।

ਫੋਨ ਰਿਚਾਰਜ ਸਬੰਧੀ

ਰਿਚਾਰਜ ਨੂੰ ਲੈ ਕੇ ਇਹ ਵੱਡੀ ਖਬਰ ਹੈ ਕਿ ਹੁਣ ਲੋਕ ਬਿਨਾਂ ਡਾਟਾ ਤੋਂ ਫੋਨ ਰਿਚਾਰਜ ਕਰ ਸਕਣਗੇ। ਟੈਲੀਕਾਮ ਕੰਪਨੀਆਂ ਨੂੰ ਵੁਆਈਸ ਨਾਲ ਐਸਐਮਐਸ ਪੈਕ ਦੀ ਆਪਸ਼ਨ ਦੇਣਾ ਪਵੇਗਾ। ਜੋ ਖਪਤਕਾਰ ਡਾਟਾ ਨਹੀਂ ਚਹੁੰਦਾ ਉਹ ਹੁਣ ਕਾਲ ਅਤੇ ਐਸਐਮਸ ਲਈ ਰਿਚਾਰਜ ਕਰ ਸਕੇਗਾ। ਜਦੋਂ ਕਿ ਪਹਿਲਾਂ ਡਾਟਾ ਪੈਕ ਵੀ ਨਾਲ ਹੀ ਲੈਣਾ ਪੈਦਾ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।