ਨਵੀਂ ਦਿੱਲੀ, 31 ਦਸੰਬਰ, ਦੇਸ਼ ਕਲਿਕ ਬਿਊਰੋ :
ਜਨਵਰੀ 2025 ਦੀਆਂ ਬੈਂਕ ਛੁੱਟੀਆਂ ਦੀ ਸੰਭਾਵਿਤ ਸੂਚੀ ਸਾਹਮਣੇ ਆਈ ਹੈ। RBI ਨੇ ਜਨਵਰੀ ਲਈ ਆਪਣਾ ਅਧਿਕਾਰਿਕ ਕੈਲੰਡਰ ਜਾਰੀ ਨਹੀਂ ਕੀਤਾ ਹੈ, ਪਰ ਜਨਵਰੀ 2025 ਵਿੱਚ 13 ਦਿਨ ਬੈਂਕ ਬੰਦ ਰਹਿ ਸਕਦੇ ਹਨ। ਇਸ ਵਿੱਚ ਦੋ ਸ਼ਨੀਵਾਰ ਅਤੇ ਚਾਰ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਹਨ।
ਇੱਥੇ ਸੰਭਾਵਿਤ ਛੁੱਟੀਆਂ ਦੀ ਸੂਚੀ ਦਿੱਤੀ ਗਈ ਹੈ :-
1 ਜਨਵਰੀ 2025 (ਬੁੱਧਵਾਰ): ਨਵਾਂ ਸਾਲ — ਸਾਰੇ ਭਾਰਤ ਵਿੱਚ
5 ਜਨਵਰੀ 2025 (ਐਤਵਾਰ): ਐਤਵਾਰ — ਸਾਰੇ ਭਾਰਤ ਵਿੱਚ
6 ਜਨਵਰੀ 2025 (ਸੋਮਵਾਰ): ਗੁਰੂ ਗੋਬਿੰਦ ਸਿੰਘ ਗੁਰਪੁਰਬ— ਚੰਡੀਗੜ੍ਹ, ਹਰਿਆਣਾ
11 ਜਨਵਰੀ 2025 (ਸ਼ਨੀਵਾਰ): ਦੂਜਾ ਸ਼ਨੀਵਾਰ — ਸਾਰੇ ਭਾਰਤ ਵਿੱਚ ਅਤੇ ਮਿਸ਼ਨਰੀ ਡੇ — ਮਿਜ਼ੋਰਮ
12 ਜਨਵਰੀ 2025 (ਐਤਵਾਰ): ਐਤਵਾਰ — ਸਾਰੇ ਭਾਰਤ ਵਿੱਚ ਅਤੇ ਸਵਾਮੀ ਵਿਵੇਕਾਨੰਦ ਜਯੰਤੀ — ਪੱਛਮੀ ਬੰਗਾਲ
13 ਜਨਵਰੀ 2025 (ਸੋਮਵਾਰ): ਲੋਹੜੀ — ਪੰਜਾਬ, ਜੰਮੂ ਅਤੇ ਹਿਮਾਚਲ ਪ੍ਰਦੇਸ਼
14 ਜਨਵਰੀ 2025 (ਮੰਗਲਵਾਰ): ਮਕਰ ਸੰਕ੍ਰਾਂਤੀ — ਕਈ ਰਾਜਾਂ ਵਿੱਚ ਅਤੇ ਪੋਂਗਲ — ਤਮਿਲਨਾਡੂ, ਆਂਧਰਾ ਪ੍ਰਦੇਸ਼
15 ਜਨਵਰੀ 2025 (ਬੁੱਧਵਾਰ): ਤਿਰੁਵੱਲੁਵਰ ਦਿਵਸ — ਤਮਿਲਨਾਡੂ ਅਤੇ ਟੁਸੂ ਪੂਜਾ — ਪੱਛਮੀ ਬੰਗਾਲ ਅਤੇ ਅਸਾਮ
19 ਜਨਵਰੀ 2025 (ਐਤਵਾਰ): ਐਤਵਾਰ — ਸਾਰੇ ਭਾਰਤ ਵਿੱਚ
23 ਜਨਵਰੀ 2025 (ਵੀਰਵਾਰ): ਨੇਤਾਜੀ ਸੁਭਾਸ ਚੰਦਰ ਬੋਸ ਜਯੰਤੀ — ਉੜੀਸ਼ਾ, ਤ੍ਰਿਪੁਰਾ, ਪੱਛਮੀ ਬੰਗਾਲ
24 ਜਨਵਰੀ 2025 (ਸ਼ਨੀਵਾਰ): ਚੌਥਾ ਸ਼ਨੀਵਾਰ — ਸਾਰੇ ਭਾਰਤ ਵਿੱਚ
26 ਜਨਵਰੀ 2025 (ਐਤਵਾਰ): ਗਣਤੰਤਰ ਦਿਵਸ — ਸਾਰੇ ਭਾਰਤ ਵਿੱਚ
30 ਜਨਵਰੀ 2025 (ਵੀਰਵਾਰ): ਸੋਨਮ ਲੋਸਾਰ — ਸਿੱਕਿਮ