ਮੋਹਾਲੀ: 31 ਦਸੰਬਰ, ਜਸਵੀਰ ਸਿੰਘ ਗੋਸਲ
ਬੜੀ ਦੁੱਖ ਭਰੀ ਸੂਚਨਾ ਦਿੱਤੀ ਜਾਂਦੀ ਹੈ ਕਿ ਪ੍ਰਿੰਸੀਪਲ ਅਮਰਬੀਰ ਸਿੰਘ ਦੇ ਪਤਨੀ ਸ਼੍ਰੀਮਤੀ ਸਤਿੰਦਰ ਕੌਰ ਸਾਬਕਾ ਲੈਕਚਰਾਰ ਕਮਰਸ (9/7/1969 ਤੋਂ 29/12/2024 ਤਕ ) ਜੋ ਕਿ ਪਿਛਲੇ ਦਿਨੀ 29 ਦਸੰਬਰ 2024 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨਾ ਦਾ ਸੰਸਕਾਰ ਮੁਹਾਲੀ ਸ਼ਮਸ਼ਾਨਘਾਟ ਵਿਖੇ 30 ਦਸੰਬਰ ਕੀਤਾ ਗਿਆ ਸੀ। ਡਾ ਅਮਰਬੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੇ ਪਤਨੀ ਸਤਿੰਦਰ ਕੌਰ ਸਾਬਕਾ ਲੈਕਚਰਾਰ ਕਮਰਸ ਸਸਸਸ ਮੁਲਾਂਪੁਰ ਨੇ ਸਾਲ 2019 ਵਿੱਚ ਸਵੈ ਇਛੁੱਕ ਸੇਵਾਮੁਕਤ ਹੋਏ ਸਨ ਅਤੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਉਨ੍ਹਾਂ ਦੇ ਗ੍ਰਹਿ ਵਿਖੇ 1ਜਨਵਰੀ 2025 ਨੂੰ ਸਵੇਰੇ 10 ਵਜੇ ਆਰੰਭ ਹੋਣਗੇ ਅਤੇ ਭੋਗ 3 ਜਨਵਰੀ 2025 ਨੂੰ 10 ਵਜੇਂ #202 ,B3,ਪੂਰਬ ਪ੍ਰੀਮੀਅਮ ਅਪਾਰਟਮੈਂਟ, ਸੈਕਟਰ 88 ਮੁਹਾਲੀ ਵਿਖੇ ਪੈਣਗੇ। ਕੀਰਤਨ ਅਤੇ ਅੰਤਿਮ ਅਰਦਾਸ ਗੁਰਦੂਆਰਾ ਸ਼੍ਰੀ ਗੁਰੂ ਸਿੰਘ ਸਭਾ ,ਸੈਕਟਰ 79, ਮੁਹਾਲੀ ਵਿਖੇ ਭਾਈ ਨਰਿੰਦਰ ਸਿੰਘ ਬਨਾਰਸੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਹੋਵੇਗਾ। ਪ੍ਰਿੰਸੀਪਲ ਅਮਰਬੀਰ ਸਿੰਘ ਅਤੇ ਸਮੂਹ ਪਰਿਵਾਰ ਵਲੋਂ ਆਪ ਸਭ ਨੂੰ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਨਿਰਮਤ ਸਾਹਿਤ ਬੇਨਤੀ ਕੀਤੀ ਜਾਦੀ ਹੈ ਜੀ।