ਚੰਡੀਗੜ੍ਹ, 31 ਦਸੰਬਰ, ਦੇਸ਼ ਕਲਿਕ ਬਿਊਰੋ :
ਸੂਫੀ ਗਾਇਕ ਸਤਿੰਦਰ ਸਰਤਾਜ ਚੰਡੀਗੜ੍ਹ ਵਿਖੇ ਸਾਲ ਦੇ ਆਖਰੀ ਦਿਨ ਅੱਜ 31 ਦਸੰਬਰ ਨੂੰ ਓਮੈਕਸ ਨਿਊ ਚੰਡੀਗੜ੍ਹ ਵਿਖੇ ਆਪਣੀ ਧਮਾਕੇਦਾਰ ਪੇਸ਼ਕਾਰੀ ਦੇਣਗੇ। ਇਹ ਪ੍ਰੋਗਰਾਮ ਰਾਤ 9 ਵਜੇ ਸ਼ੁਰੂ ਹੋਵੇਗਾ। ਆਪਣੀ ਸੂਫੀ ਸ਼ੈਲੀ ਲਈ ਜਾਣੇ ਜਾਂਦੇ ਡਾ. ਸਰਤਾਜ ਦਿਲ ਨੂੰ ਛੂਹ ਲੈਣ ਵਾਲੀ ਪੇਸ਼ਕਾਰੀ ਰਾਹੀਂ ਸ਼ਾਮ ਨੂੰ ਜਾਦੂਈ ਬਣਾ ਦੇਣਗੇ।
ਡਾ: ਸਤਿੰਦਰ ਸਰਤਾਜ ਦੇ ਇਸ ਸਮਾਰੋਹ ਦਾ ਮਕਸਦ ਨਵੇਂ ਸਾਲ ਦੇ ਸੁਆਗਤ ਨੂੰ ਯਾਦਗਾਰੀ ਬਣਾਉਣਾ ਹੈ।ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਵਿੱਚ 40 ਹਜ਼ਾਰ ਦੇ ਕਰੀਬ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਸਬੰਧੀ ਥਾਣਾ ਮੁੱਲਾਪੁਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਅਤੇ ਕਿਸੇ ਕਿਸਮ ਦੀ ਕੋਝੀ ਹਰਕਤ ਨਾ ਕਰ ਸਕੇ।
ਸਾਲ 2024 ਲਾਈਵ ਕੰਸਰਟ ਦੇ ਨਾਂ ਰਿਹਾ ਹੈ। ਚੰਡੀਗੜ੍ਹ ਵਿੱਚ ਕਰਨ ਔਜਲਾ, ਦਿਲਜੀਤ ਦੋਸਾਂਝ ਅਤੇ ਏ.ਪੀ. ਢਿੱਲੋਂ ਵਰਗੇ ਸਿਤਾਰਿਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਹੁਣ ਸਾਲ ਦੇ ਆਖਰੀ ਦਿਨ ਸੂਫੀ ਗਾਇਕ ਸਤਿੰਦਰ ਸਰਤਾਜ ਧਮਾਲ ਮਚਾਉਣਗੇ।
Published on: ਦਸੰਬਰ 31, 2024 9:00 ਪੂਃ ਦੁਃ