ਨਿਊ ਓਰੇਲੀਨਜ( ਯੂਐਸਏ): 1 ਜਨਵਰੀ, ਦੇਸ਼ ਕਲਿੱਕ ਬਿਓਰੋ
ਨਵੇਂ ਸਾਲ ਵਾਲੇ ਦਿਨ ਅਮਰੀਕਾ ਤੋਂ ਇਕ ਦਰਦਨਾਇਕ ਖਬਰ ਸਾਹਮਣੇ ਆਏ ਹੈ, ਜਿੱਥੇ ਇਕ ਕਾਰ ਲੋਕਾਂ ਉਤੇ ਚੜ੍ਹ ਗਈ ਜਿਸ ਵਿੱਚ 10 ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਇਕ ਪਿਕਅਪ ਟਰੱਕ ਭੀੜ ਵਿੱਚ ਲੋਕਾਂ ਉਤੇ ਚੜ੍ਹ ਗਿਆ। ਇਸ ਦੌਰਾਨ ਡਰਾਈਵਰ ਨੇ ਭੀੜ ਉਤੇ ਗੋਲੀਆਂ ਵੀ ਚਲਾਈਆਂ। ਇਹ ਘਟਨਾ ਸਵੇਰੇ 3.15 ਵਜੇ ਵਾਪਰੀ ਦੱਸੀ ਜਾ ਰਹੀ ਹੈ। ਇਸ ਘਟਨਾ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕੈਨਾਲ ਅਤੇ ਬਾਰਬਨ ਸਟਰੀਟ ਦੇ ਚੌਰਾਹੇ ਉਤੇ ਹੋਈ ਹੈ। ਲੋਕ ਜਦੋਂ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ ਤਾਂ ਇਕ ਪਿਕਅਪ ਟਰੱਕ ਨੇ ਭੀੜ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇਹ ਤਰਸਾਦੀ ਹੋਈ। ਦੇਖਣ ਵਾਲਿਆਂ ਨੇ ਦੱਸਿਆ ਕਿ ਘਟਨਾ ਦੇ ਬਾਅਦ ਪੁਲਿਸ ਨੇ ਡਰਾਈਵਰ ਉਤੇ ਗੋਲੀਆਂ ਚਲਾਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਲਾ ਵਿੱਚ 30 ਲੋਕ ਜ਼ਖਮੀ ਹੋ ਗਏ ਹਨ। ਜਿੰਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਹੈ।
ਸ਼ਹਿਰ ਦੀ ਸੰਕਟਕਾਲੀਨ ਤਿਆਰੀ ਸੰਬੰਧੀ ਏਜੰਸੀ ਨੇ ਦੱਸਿਆ ਕਿ ਬੋਰਬਨ ਸਟ੍ਰੀਟ ‘ਤੇ ਇੱਕ ਚਿੱਟੇ ਰੰਗ ਦਾ ਟਰੱਕ ਤੇਜ਼ ਰਫ਼ਤਾਰ ਨਾਲ ਲੋਕਾਂ ਨਾਲ ਟਕਰਾ ਗਿਆ ਅਤੇ ਫਿਰ ਡਰਾਈਵਰ ਬਾਹਰ ਨਿਕਲਿਆ ਅਤੇ ਹਥਿਆਰਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ, ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ। 30 ਲੋਕਾਂ ਨੂੰ ਜ਼ਖਮੀ ਹਾਲਤ ‘ਚ ਨੇੜੇ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਅਤੇ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ।