ਮੋਰਿੰਡਾ, 2 ਜਨਵਰੀ, ਭਟੋਆ
ਜਿਲਾ ਰੂਪ ਨਗਰ ਦੇ ਪੁਲਿਸ ਮੁਖੀ ਗੁਰਨੀਤ ਸਿੰਘ ਖਰਾਣਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਮਹਿਮ ਤਹਿਤ ਮੋਰਿੰਡਾ ਪੁਲਿਸ ਵੱਲੋਂ ਡੀਐਸਪੀ ਜਤਿੰਦਰ ਪਾਲ ਸਿੰਘ ਦੀ ਦੇਖ ਦੇਖ ਅਤੇ ਐਸਐਚ ਓ ਮੋਰਿੰਡਾ ਸ਼ਹਿਰੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਦੋ ਵੱਖ ਵਖ ਮਾਮਲਿਆਂ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਟੀਕੇ ਅਤੇ ਅਫੀਮ ਬਰਾਮਦ ਕਾਰਨ ਉਪਰੰਤ ਦੋਸ਼ੀਆਂ ਵਿਰੁੱਧ ਵੱਖ ਵੱਖ ਧਰਾਵਾਂ ਅਧੀਨ ਮੁਕਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਮੋਰਿੰਡਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਵਲੋਂ ਨਵੇਂ ਸਾਲ ਦੇ ਮੌਕੇ ਤੇ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਲਈ ਚਲਾਈ ਮੁਹਿੰਮ ਤਹਿਤ ਮੜੌਲੀ ਟੀ ਪੁਆਇੰਟ ਤੇ ਨਾਕਾ ਲਗਾ ਕੇ ਮੋਟਰਸਾਇਕਲ ਨੰਬਰ ਪੀ.ਬੀ. 05 ਏ.ਆਰ. 3594 ਤੇ ਸਵਾਰ ਨਿਹੰਗ ਬਾਣੇ ਵਿੱਚ ਦੋ ਨੌਜਵਾਨਾਂ ਨੂੰ ਇੱਕ ਕਿੱਲੋ 250 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਨਿਹੰਗ ਬਾਣੇ ਵਿੱਚ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਮੜੌਲੀ ਖੁਰਦ ਵਲੋਂ ਆ ਰਹੇ ਸਨ। ਜਦੋਂ ਪੁਲਿਸ ਪਾਰਟੀ ਵਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਇਕਲ ਪਿੱਛੇ ਬੈਠੇ ਨੌਜਵਾਨ ਨੇ ਇੱਕ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ, ਅਤੇ ਮੋਟਰਸਾਈਕਲ ਤੇ ਪਿੱਛੇ ਮੁੜ ਕੇ ਭੱਜਣ ਲੱਗੇ। ਜਦੋਂ ਉਹਨਾਂ ਨੂੰ ਕਾਬੂ ਕਰਕੇ ਲਿਫਾਫੇ ਦੀ ਚੈਕਿੰਗ ਕੀਤੀ ਗਈ ਤਾਂ ਲਿਫਾਫੇ ਵਿੱਚੋਂ 1 ਕਿੱਲੋ 250 ਗ੍ਰਾਮ ਅਫੀਮ ਬਰਾਮਦ ਹੋਈ। ਉਨਾ ਦੱਸਿਆ ਕਿ ਮੋਰਿੰਡਾ ਪੁਲਿਸ ਵੱਲੋ ਜਗਵੀਰ ਸਿੰਘ ਜੱਗੀ ਪੁੱਤਰ ਰਘਵੀਰ ਸਿੰਘ ਵਾਸੀ ਬਢੌਰਾ ਥਾਣਾ ਗੁੰਨਾ (ਮੱਧ ਪ੍ਰਦੇਸ਼) ਅਤੇ ਹਰਮਿੰਦਰ ਸਿੰਘ ਹੈਪੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਮਾਣੇ ਮਾਜਰਾ ਸ੍ਰੀ ਚਮਕੌਰ ਸਾਹਿਬ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸਐਚ ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਨਵੇਂ ਸਾਲ ਦੇ ਮੌਕੇ ਤੇ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਲਈ ਚਲਾਈ ਮੁਹਿੰਮ ਤਹਿਤ ਏਐਸਆਈ ਅੰਗਰੇਜ਼ ਸਿੰਘ ਵੱਲੋਂ ਨਿਊ ਰੇਲਵੇ ਸਟੇਸ਼ਨ ਨੇੜੇ ਬਾਈਪਾਸ ਦੇ ਪੁਲ ਥੱਲੇ ਖੜੇ ਇੱਕ ਨੌਜਵਾਨ ਕੁਲਦੀਪ ਰਾਮ ਪੁੱਤਰ ਪਰਮਜੀਤ ਵਾਸੀ ਬਾਜ਼ੀਗਰ ਬਸਤੀ ਪਿੰਡ ਉਚਾ ਪਿੰਡ ਸੰਘੋਲ ਜਿਲਾ ਸ੍ਰੀ
ਫਤਿਹਗੜ੍ਹ ਸਾਹਿਬ ਕੋਲੋਂ 12 ਨਸ਼ੀਲ ਦੇ ਟੀਕੇ ਬਰਾਮਦ ਕੀਤੇ ਗਏ ਹਨ। ਜਿਸ ਸੰਬੰਧੀ ਮੋਰਿੰਡਾ ਪੁਲਿਸ ਵੱਲੋਂ ਦੋਸ਼ੀ ਨੌਜਵਾਨ ਕੁਲਦੀਪ ਰਾਮ ਵਿਰੁੱਧ ਐਨਡੀਪੀਐਸ ਦੀ ਐਕਟ ਦੀ ਧਾਰਾ 22 ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ