ਅੱਜ ਦਾ ਇਤਿਹਾਸ

ਕੌਮਾਂਤਰੀ ਰਾਸ਼ਟਰੀ

3 ਜਨਵਰੀ 1959 ਨੂੰ ਅਲਾਸਕਾ, ਅਮਰੀਕਾ ਦਾ 49ਵਾਂ ਰਾਜ ਘੋਸ਼ਿਤ ਕੀਤਾ ਗਿਆ ਸੀ
ਚੰਡੀਗੜ੍ਹ, 3 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 3 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 3 ਜਨਵਰੀ ਦੇ ਇਤਿਹਾਸ ਬਾਰੇ :-

  • 3 ਜਨਵਰੀ 2006 ਨੂੰ ਗੂਗਲ ਨੇ ਯੂਟਿਊਬ ਦੀ ਪ੍ਰਾਪਤੀ ਦਾ ਐਲਾਨ ਕੀਤਾ ਸੀ।
  • 1997 ਵਿਚ 3 ਜਨਵਰੀ ਨੂੰ ਇਤਾਲਵੀ ਅਦਾਕਾਰ ਅਤੇ ਲੇਖਕ ਡਾਰੀਓ ਫੋ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
  • ਅੱਜ ਦੇ ਦਿਨ 1993 ‘ਚ ‘ਸਟਾਰਟ II’ ਸੰਧੀ ‘ਤੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਅਤੇ ਰੂਸੀ ਰਾਸ਼ਟਰਪਤੀ ਬੋਰਿਸ ਯੇਲਤਸਿਨ ਨੇ ਦਸਤਖਤ ਕੀਤੇ ਸਨ। 
  • 1991 ਵਿਚ 3 ਜਨਵਰੀ ਨੂੰ ਇਜ਼ਰਾਈਲ ਨੇ 23 ਸਾਲਾਂ ਬਾਅਦ ਸੋਵੀਅਤ ਸੰਘ ਵਿਚ ਕੌਂਸਲੇਟ ਦੁਬਾਰਾ ਖੋਲ੍ਹਿਆ ਸੀ।
  • 3 ਜਨਵਰੀ 1968 ਨੂੰ ਭਾਰਤ ਦਾ ਪਹਿਲਾ ਮੌਸਮ ਵਿਗਿਆਨ ਰਾਕੇਟ ‘ਮੇਨਕਾ’ ਲਾਂਚ ਕੀਤਾ ਗਿਆ ਸੀ।
  • 3 ਜਨਵਰੀ 1959 ਨੂੰ ਅਲਾਸਕਾ ਅਮਰੀਕਾ ਦਾ 49ਵਾਂ ਰਾਜ ਘੋਸ਼ਿਤ ਕੀਤਾ ਗਿਆ ਸੀ।
  • 3 ਜਨਵਰੀ 1943 ਨੂੰ ਟੈਲੀਵਿਜ਼ਨ ‘ਤੇ ਪਹਿਲੀ ਵਾਰ ਲਾਪਤਾ ਲੋਕਾਂ ਬਾਰੇ ਜਾਣਕਾਰੀ ਪ੍ਰਸਾਰਿਤ ਕੀਤੀ ਗਈ ਸੀ।
  • ਮਹਾਤਮਾ ਗਾਂਧੀ 3 ਜਨਵਰੀ 1929 ਨੂੰ ਲਾਰਡ ਇਰਵਿਨ ਨੂੰ ਮਿਲੇ ਸਨ।
  • ਅੱਜ ਦੇ ਦਿਨ 1920 ਵਿਚ ਤੁਰਕੀਏ ਅਤੇ ਅਰਮੀਨੀਆ ਵਿਚਕਾਰ ਸ਼ਾਂਤੀ ਸੰਧੀ ‘ਤੇ ਦਸਤਖਤ ਕੀਤੇ ਗਏ ਸਨ।
  • 3 ਜਨਵਰੀ 1920 ਨੂੰ ਅਲੀਗੜ੍ਹ ਦੇ ਐਂਗਲੋ ਓਰੀਐਂਟਲ ਕਾਲਜ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਬਦਲ ਦਿੱਤਾ ਗਿਆ ਸੀ।
  • ਅੱਜ ਦੇ ਦਿਨ 1911 ਵਿੱਚ ਅਮਰੀਕਾ ਵਿੱਚ ਪੋਸਟਲ ਸੇਵਿੰਗ ਬੈਂਕ ਦਾ ਉਦਘਾਟਨ ਹੋਇਆ ਸੀ।
  • 3 ਜਨਵਰੀ 1901 ਨੂੰ ਸ਼ਾਂਤੀ ਨਿਕੇਤਨ ਵਿੱਚ ਬ੍ਰਹਮਚਾਰਿਆ ਆਸ਼ਰਮ ਖੋਲ੍ਹਿਆ ਗਿਆ ਸੀ।
  • ਅੱਜ ਦੇ ਦਿਨ 1894 ਵਿਚ ਰਾਬਿੰਦਰ ਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਵਿਚ ‘ਪੌਸ਼ ਮੇਲੇ’ ਦਾ ਉਦਘਾਟਨ ਕੀਤਾ ਸੀ।
  • 3 ਜਨਵਰੀ 1621 ਨੂੰ ਮਹਾਨ ਵਿਗਿਆਨੀ ਗੈਲੀਲੀਓ ਨੇ ਦੂਰਬੀਨ ਦੀ ਖੋਜ ਕੀਤੀ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।