ਸ੍ਰੀ ਚਮਕੌਰ ਸਾਹਿਬ/ ਮੋਰਿੰਡਾ, 3 ਜਨਵਰੀ (ਭਟੋਆ)
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਿਵਲ ਸੇਵਾ ਨਿਯਮ ਲਾਗੂ ਕਰਦਿਆਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਮਰਜ਼ਿੰਗ ਕਰਵਾਉਣ ਅਤੇ ਮਹਿੰਗਾਈ ਭੱਤੇ ਸਮੇਤ ਛੇਵੇਂ ਪੰਜਾਬ ਪੇਅ ਕਮਿਸ਼ਨ ਦੇ ਬਾਕੀ ਲਾਭ ਲਾਗੂ
ਕਰਵਾਉਣ ਦੀ ਮੰਗ ਨੂੰ ਲੈ ਕੇ ਕੰਪਿਊਟਰ ਅਧਿਆਪਕ (ਭੁੱਖ ਹੜਤਾਲ) ਸੰਘਰਸ਼ ਕਮੇਟੀ ਦੀ ਅਗਵਾਈ ਹੇਠ 1 ਸਤੰਬਰ 2024 ਤੋਂ ਲਗਾਤਾਰ ਸੰਗਰੂਰ ਸ਼ਹਿਰ ਵਿੱਚ ਲੜੀਵਾਰ ਭੁੱਖ ਹੜਤਾਲ ਦੇ ਰੂਪ ਵਿੱਚ ਪੱਕਾ ਮੋਰਚਾ ਲਗਾਇਆ ਹੋਇਆ ਹੈ ਅਤੇ ਪੰਜਾਬ ਸਰਕਾਰ ਦੀ ਢੀਠਤਾਈ ਕਾਰਨ ਕੰਪਿਊਟਰ ਅਧਿਆਪਕਾਂ ਵੱਲੋਂ ਇਸ ਸੰਘਰਸ਼ ਨੂੰ ਆਰ ਪਾਰ ਦਾ ਬਣਾ ਕੇ ਲਗਾਤਾਰ ਐਕਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਵੱਖ-ਵੱਖ ਨੂੰਮਾਇੰਦਿਆਂ ਨੂੰ ਘੇਰਣ ਦਾ ਫੈਸਲਾ ਕੀਤਾ ਹੋਇਆ ਹੈ।
ਕੰਪਿਊਟਰ ਅਧਿਆਪਕਾਂ ਵੱਲੋਂ ਇਸੇ ਰਣਨੀਤੀ ਤਹਿਤ 5 ਜਨਵਰੀ 2025 (ਦਿਨ ਐਤਵਾਰ) ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਿੰਡ ਗੰਭੀਰਪੁਰ ਸਥਿਤ ਰਿਹਾਇਸ਼ ਦਾ ਜ਼ੋਨਲ ਐਕਸ਼ਨ ਕਰਕੇ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਲ੍ਹਾ ਪ੍ਰਧਾਨ ਗਿਆਨ ਚੰਦ, ਜਨਰਲ ਸਕੱਤਰ ਰਮੇਸ਼ ਲਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਬਾਕਮਾਲ ਸਿਦਕ ਤੇ ਸਿਰੜ ਨਾਲ ਕੀਤੇ ਜਾ ਰਹੇ ਸੰਘਰਸ਼ ਵਿੱਚ ਲਗਾਤਾਰ ਹਰ ਪੱਖੋਂ ਸਹਿਯੋਗ ਤੇ ਸ਼ਮੂਲੀਅਤ ਕੀਤੀ ਜਾ ਰਹੀਂ ਹੈ। ਇਸੇ ਦਿਸ਼ਾ ਵਿੱਚ ਬੀਤੀ ਦੇਰ ਸ਼ਾਮ ਡੀਟੀਐੱਫ ਵੱਲੋਂ ਹੁਸ਼ਿਆਰਪੁਰ, ਰੂਪਨਗਰ, ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਫਤਹਿਗੜ੍ਹ ਸਾਹਿਬ ਅਤੇ ਮੋਹਾਲੀ ਜਿਲ੍ਹਿਆਂ ਦੇ ਜਿਲ੍ਹਾ ਪ੍ਰਧਾਨਾਂ, ਸੂਬਾ ਕਮੇਟੀ ਮੈਂਬਰਾਂ ਤੇ ਜਿਲ੍ਹਾ ਆਗੂਆਂ ਦੀ ਆਨ ਲਾਇਨ ਮੀਟਿੰਗ ਕਰਕੇ 5 ਜਨਵਰੀ ਦੇ ਰੋਸ ਮੁਜਾਹਰੇ ਵਿੱਚ ਇਹਨਾਂ ਜਿਲ੍ਹਿਆਂ ਦੇ ਸਾਥੀ ਝੰਡਿਆਂ ਸਮੇਤ ਸ਼ਾਮਿਲ ਕਰਵਾਉਣ ਦਾ ਫੈਸਲਾ ਕੀਤਾ ਹੈ। ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ (ਡੀਐੱਮਐੱਫ) ਦੇ ਸੂਬਾਈ ਆਗੂ ਮਲਾਗਰ ਸਿੰਘ ਖਮਾਣੋ ਵੱਲੋਂ ਡੀਐੱਮਐੱਫ ਨਾਲ ਸੰਬੰਧਿਤ ਬਾਕੀ ਜੱਥੇਬੰਦਿਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਸ਼ਿਵ ਸ਼ੰਕਰ, ਸੂਬਾਈ ਆਗੂ ਜਸਵਿੰਦਰ ਔਜਲਾ,ਸੂਬਾਈ ਆਗੂ ਸੁੱਖਦੇਵ ਡਾਂਸੀਵਾਲ, ਮਨਜੀਤ ਸਿੰਘ, ਇੰਦਰਸੁੱਖਦੀਪ,ਸ਼ੰਕਰ,ਮਨੋਹਰ, ਜੋਸ਼ੀਲ ਤਿਵਾੜੀ, ਰਾਜਵਿੰਦਰ ਆਦਿ ਸਾਥੀ ਹਾਜਰ ਸਨ।