ਸੰਘਣੀ ਧੁੰਦ ਦਾ ਕਹਿਰ: ਨਿੱਜੀ ਬੱਸ ਅਤੇ ਟਰੱਕ ਦੀ ਟੱਕਰ ‘ਚ ਦਰਜ਼ਨ ਤੋਂ ਵੱਧ ਜ਼ਖਮੀ
ਬਠਿੰਡਾ: 3 ਜਨਵਰੀ, ਦੇਸ਼ ਕਲਿੱਕ ਬਿਓਰੋ
ਸੰਘਣੀ ਧੁੰਦ ਕਾਰਨ ਬਠਿੰਡਾ ਡੱਬਵਾਲੀ ਸੜਕ ‘ਤੇ ਨਿਊ ਦੀਪ ਕੰਪਨੀ ਦੀ ਬੱਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ 18 ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰਾਹਗੀਰਾਂ ਨੇ ਬੱਸ ਵਿੱਚੋਂ ਜ਼ਖਮੀਆਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ, ਕਈ ਜ਼ਖਮੀਆਂ ਦੇ ਗੰਭੀਰ ਸੱਟਾਂ ਹਨ। ਕਈ ਜ਼ਖਮੀਆਂ ਨੂੰ ਏਮਜ਼ ਹਸਪਤਾਲ ਬਠਿੰਡੇ ਦਾਖਲ ਕਰਵਾਇਆ ਗਿਆ ਹੈ ਅਤੇ ਕੁਝ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ। ਜਾਣਕਾਰੀ ਅਨੁਸਾਰ ਨਿਊ ਦੀਪ ਕੰਪਨੀ ਦੀ ਬੱਸ ਰਾਮਾ ਤੋਂ ਬਠਿੰਡੇ ਜਾ ਰਹੀ ਸੀ ਅਤੇ ਗੁਰੂਸਰ ਸੈਣੇਵਾਲਾ ਅਤੇ ਗਹਿਰੀ ਬੁੱਟਰ ਵਿਚਕਾਰ ਸਾਹਮਣੇ ਤੋਂ ਆ ਰਹੇ ਤੇਲ ਟੈਂਕਰ ਨਾਲ ਟੱਕਰ ਹੋ ਗਈ।