ਫਾਜ਼ਿਲਕਾ, 3 ਜਨਵਰੀ, ਦੇਸ਼ ਕਲਿੱਕ ਬਿਓਰੋ
ਸਰਦੀ ਰੁਤ ਦੌਰਾਨ ਧੁੰਦ ਦੇ ਮੌਸਮ ਨੂੰ ਵੇਖਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਕੰਵਰਜੀਤ ਸਿੰਘ ਮਾਨ ਨੇ ਦੱਸਿਆ ਕਿ ਧੁੰਦ ਦੌਰਾਨ ਵਾਹਨਾਂ ਚਾਲਕਾਂ ਨੂੰ ਆਪਣੇ ਵਾਹਨ ਦੀ ਗਤੀ ਹੋਲੀ ਰੱਖਣੀ ਚਾਹੀਦੀ ਹੈ। ਵਾਹਨ ਚਾਲਕਾਂ ਨੂੰ ਆਪਣੇ ਵਾਹਨ ਦੀ ਲਾਈਟਾਂ ਨੂੰ ਲੋਅ ਬੀਮ *ਤੇ ਰੱਖਣਾ ਚਾਹੀਦਾ ਹੈ ਤਾਂ ਜ਼ੋ ਸਾਹਮਣੇ ਤੋਂ ਆਉਂਦਾ ਵਹੀਕਲ ਜਲਦੀ ਨਜਰ ਆ ਜਾਵੇ ਅਤੇ ਦੂਰੋਂ ਆਉਂਦੇ ਵਹੀਕਲ ਦੀ ਸੜਕ *ਤੇ ਰੋਸ਼ਨੀ ਨਜਰ ਆਵੇ। ਉਨ੍ਹਾਂ ਕਿਹਾ ਕਿ ਧੁੰਦ ਦੇ ਸਮੇਂ ਹਮੇਸ਼ਾ ਵਹੀਕਲ ਦੇ ਇੰਡੀਕੇਟਰ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।
ਐਸ.ਡੀ.ਐਮ. ਨੇ ਕਿਹਾ ਕਿ ਵਹੀਕਲ ਚਲਾਉਂਦੇ ਸਮੇਂ ਮੋਬਾਈਲ ਜਾਂ ਹੋਰ ਕਿਸੇ ਸਮਾਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਬਲਕਿ ਹਮੇਸ਼ਾ ਸੜਕ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਮਣੇ ਤੋਂ ਆ ਰਹੇ ਵਹੀਕਲ ਦੀ ਵੀਜੀਬੀਲਟੀ ਘੱਟ ਹੋਣ ਕਾਰਨ ਵਹੀਕਲ ਚਲਾਉਂਦੇ ਸਮੇਂ ਆਲੇ—ਦੁਆਲੇ ਦੀ ਆਵਾਜ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜ਼ੋ ਕੋਹਰੇ ਦੌਰਾਨ ਕੋਈ ਦੁਰਘਟਨਾ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਧੁੰਦ ਦੋਰਾਨ ਵਹੀਕਲ ਸੜਕ *ਤੇ ਬਣੀ ਹੋਈ ਲੇਨ ਅਨੁਸਾਰ ਹੀ ਚਲਾਉਣਾ ਚਾਹੀਦਾ ਹੈ ਅਤੇ ਵਹੀਕਲ ਓਵਰਟੇਕ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
ਇਸੇ ਤਰਾਂ ਜੇਕਰ ਸੜਕ ਤੇ ਚਲਦੇ ਸਮੇਂ ਵਾਹਨ ਰੋਕਣਾਂ ਪਵੇ ਤਾਂ ਸੜਕ ਤੋਂ ਥੱਲੇ ਉਤਾਰ ਕੇ ਇਸ ਤਰਾਂ ਰੋਕਿਆ ਜਾਵੇ ਕਿ ਪਿੱਛੇ ਤੋਂ ਆ ਰਹੇ ਵਾਹਨ ਨਾਲ ਟੱਕਰ ਦੀ ਸੰਭਾਵਨਾ ਨਾ ਰਹੇ। ਹਮੇਸ਼ਾ ਆਪਣੇ ਵਹੀਕਲ ਦੀਆਂ ਬਾਰੀਆਂ ਸਾਫ ਰੱਖੀਆਂ ਜਾਣ ਤੇ ਵਹੀਕਲਾਂ ਵਿਚਕਾਰ ਜ਼ਰੂਰਤ ਅਨੁਸਾਰ ਦੂਰੀ ਲਾਜਮੀ ਬਣਾ ਕੇ ਰੱਖੀ ਜਾਵੇ ਤਾਂ ਜ਼ੋ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਿਆਂ ਜਾ ਸਕੇ।
Published on: ਜਨਵਰੀ 3, 2025 1:28 ਬਾਃ ਦੁਃ