ਚੀਨ ‘ਚ ਕਰੋਨਾ ਵਰਗਾ ਨਵਾਂ ਵਾਇਰਸ ਫੈਲਿਆ, ਹਸਪਤਾਲਾਂ ਤੇ ਸ਼ਮਸ਼ਾਨਘਾਟਾਂ ‘ਚ ਭੀੜ ਲੱਗੀ

ਕੌਮਾਂਤਰੀ


ਬੀਜਿੰਗ, 4 ਜਨਵਰੀ, ਦੇਸ਼ ਕਲਿਕ ਬਿਊਰੋ :
ਕੋਵਿਡ -19 ਦੇ 5 ਸਾਲਾਂ ਬਾਅਦ, ਚੀਨ ਵਿੱਚ ਇੱਕ ਵਾਰ ਫਿਰ ਇੱਕ ਨਵਾਂ ਵਾਇਰਸ ਸੰਕਰਮਣ ਫੈਲ ਰਿਹਾ ਹੈ। ਇਸ ਦੇ ਲੱਛਣ ਵੀ ਕੋਰੋਨਾ ਵਾਇਰਸ ਵਰਗੇ ਹਨ। ਇਸ ਨਵੇਂ ਵਾਇਰਸ ਦਾ ਨਾਂ ਹਿਊਮਨ ਮੇਟਾਪਨੀਓਮੋਵਾਇਰਸ (HMPV) ਹੈ, ਜੋ ਕਿ ਇੱਕ RNA ਵਾਇਰਸ ਹੈ।
ਵਾਇਰਸ ਨਾਲ ਸੰਕਰਮਿਤ ਮਰੀਜ਼ ‘ਚ ਜ਼ੁਕਾਮ ਅਤੇ ਕੋਵਿਡ -19 ਵਰਗੇ ਲੱਛਣ ਦਿਖਦੇ ਹਨ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹਨ।
ਚੀਨ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਦੇ ਅਨੁਸਾਰ, ਇਸਦੇ ਲੱਛਣਾਂ ਵਿੱਚ ਖੰਘ, ਬੁਖਾਰ, ਨੱਕ ਬੰਦ ਹੋਣਾ ਅਤੇ ਗਲਾ ਖਰਾਬ ਹੋਣਾ ਸ਼ਾਮਲ ਹਨ। ਐਚਐਮਪੀਵੀ ਤੋਂ ਇਲਾਵਾ, ਇਨਫਲੂਐਨਜ਼ਾ ਏ, ਮਾਈਕੋਪਲਾਜ਼ਮਾ ਨਿਮੋਨੀਆ ਅਤੇ ਕੋਵਿਡ -19 ਦੇ ਕੇਸ ਵੀ ਸਾਹਮਣੇ ਆ ਰਹੇ ਹਨ। ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਸੋਸ਼ਲ ਮੀਡੀਆ ‘ਤੇ ਮਰੀਜ਼ਾਂ ਦੀਆਂ ਫੋਟੋਆਂ ਪੋਸਟ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਵਾਇਰਸ ਫੈਲਣ ਤੋਂ ਬਾਅਦ ਕਈ ਥਾਵਾਂ ‘ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦਾਅਵੇ ਮੁਤਾਬਕ ਹਸਪਤਾਲਾਂ ਅਤੇ ਸ਼ਮਸ਼ਾਨਘਾਟਾਂ ‘ਚ ਭੀੜ ਵਧ ਰਹੀ ਹੈ ਹਾਲਾਂਕਿ ਚੀਨ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।