ਚੰਡੀਗੜ੍ਹ, 4 ਜਨਵਰੀ, ਦੇਸ਼ ਕਲਿਕ ਬਿਊਰੋ :
ਅੱਜ ਸ਼ਨੀਵਾਰ ਨੂੰ ਧੁੰਦ ਕਾਰਨ ਹਰਿਆਣਾ ਦੇ ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਦੂਜੀ ਕਾਰ ਨੇ ਵੀ ਟੱਕਰ ਮਾਰ ਦਿੱਤੀ। ਇਹ ਦੇਖ ਕੇ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਉੱਥੇ ਇੱਕ ਟਰੱਕ ਵੀ ਪਲਟ ਗਿਆ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ।
ਟਰੱਕ ਹੇਠਾਂ ਕੁਝ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ।ਇਹ ਹਾਦਸਾ ਉਕਲਾਨਾ ਦੇ ਸੂਰੇਵਾਲਾ ਚੌਕ ‘ਤੇ ਵਾਪਰਿਆ। ਡੀਵਾਈਡਰ ਨਾਲ ਟਕਰਾ ਕੇ ਪਲਟਣ ਵਾਲੀ ਕਾਰ ਨਰਵਾਣਾ ਵੱਲੋਂ ਆ ਰਹੀ ਸੀ।
Published on: ਜਨਵਰੀ 4, 2025 11:04 ਪੂਃ ਦੁਃ